ਪੰਨਾ:ਗ੍ਰਹਿਸਤ ਦੀ ਬੇੜੀ.pdf/78

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਮਦਨ ਤੋਂ ਖਰਚ ਦਾ ਪੂਰਾ ਪੂਰਾ ਲੇਖਾ ਰੱਖੋ ਏਸਤਰਾਂ ਤੁਹਾਡਾ ਖਰਚ ਆਮਦਨੀ ਤੋਂ ਵੱਧ ਨਹੀਂ ਸਕੇਗਾ।

'ਫਰੈਂਕਲਿਨ' ਕਹਿੰਦਾ ਹੈ ਕਿ "ਜੋ ਕੁਝ ਤੁਹਾਡੇ ਪਾਸ ਹੈ ਓਸਨੂੰ ਕੇਵਲ ਆਪਣੀ ਹੀ ਨਾ ਸਮਝੋ, ਸਗੋਂ ਇਹ ਸਮਝੋ ਕਿ ਉਸ ਵਿਚ ਬਹੁਤ ਸਾਰਾ ਹਿੱਸਾ ਹੋਰਨਾਂ ਦਾ ਹੈ ਅਤੇ ਚੂੰਕਿ ਤੁਸੀਂ ਉਸਦੇ ਮੁਨੀਮ ਹੋ ਏਸ ਲਈ ਓਸਦਾ ਪੂਰਾ ਪੂਰਾ ਲੇਖਾਂ ਰੱਖੋ, ਜਿਸ ਤੋਂ ਤੁਹਾਨੂੰ ਪਤਾ ਲੱਗ ਸਕੇਗਾ ਕਿ ਨਿਕ ਨਿਕੇ ਖਰਚ ਜਿਨ੍ਹਾਂ ਉੱਤੇ ਬਹੁਤ ਸਾਰਾ ਰੁਪਯਾ ਖਰਚ ਹੈ ਜਾਂਦਾ ਹੈ ਤੇ ਜਿਨ੍ਹਾਂ ਨੂੰ ਬੰਦ ਕਰਨ ਬਹੁਤ ਸੁਖਾਲਾ ਹੈ ਹਟਾ ਦੇਣ ਨਾਲ ਕਿੰਨਾ ਰੁਪੱਯਾ ਬਚ ਸਕਦਾ ਹੈ ।"

"ਜਾਨ ਵੈਜ਼ਲੀ" ਦੀ ਆਮਦਨੀ ਭਾਵੇਂ ਥੋੜੀ ਹੀ ਸੀ, ਪਰ ਉਸਨੇ ਆਪਣਾ ਹਿਸਾਬ ਕਿਤਾਬ ਨੀਕ ਰੱਖਿਆ ਹੋਯਾ ਸੀ। ਉਸਨੇ ਆਪਣੇ ਮਰਨ ਤੋਂ ਇਕ ਸਾਲ ਪਹਿਲਾਂ ਕੰਬਦੇ ਹੋਏ ਹੱਥਾਂ ਨਾਲ ਆਪਣੇ ਵਹੀ ਖਾਤੇ ਵਿਚ ਲਿਖਯਾ ਕੇ "੮੬ ਸਾਲ ਤੋਂ ਵਧੇਰੇ ਸਮੇਂ ਤੋਂ ਆਪਣਾ ਲੇਖ ਪੱਤਾ ਠੀਕ ਰਖਯਾ ਹੋਯਾ ਹੈ। ਹੁਣ ਮੈਂ ਏਸਨੂੰ ਬੰਦ ਕਰਦਾ ਹਾਂ, ਕਿਉਂਕਿ ਮੈਨੂੰ ਨਿਸਚਾ ਹੋ ਗਿਆ ਹੈ ਕਿ ਮੇਰਾ ਖ਼ਰਚ ਮੇਰੀ ਆਮਦਨ ਨਾਲੋਂ ਵਧਿਆ ਹੋਯਾ ਨਹੀਂ ਹੈ ।"

ਪਤੀ ਪਤਨੀ ਨੂੰ ਚਾਹੀਦਾ ਹੈ ਕਿ ਹਰ ਚੀਜ਼ ਵਿਚ ਤੇ ਚੱਜ ਤੇ ਸ਼ੰਜਮ ਨੂੰ ਮੁਖ ਰਖਣ, ਕੋਈ ਚੀਜ਼ ਹੱਦੋ ਵਧ ਖ਼ਰਚ ਨਾ ਹੋਵੈ, ਹਰੇਕ ਚੀਜ਼ ਯੋਗ ਕੀਮਤ ਤੇ ਖਰੀਦੀ ਤੇ ਯੋਗ ਵੇਲੇ ਯੋਗ ਥਾਂ ਤੇ ਖਰਚ ਕੀਤੀ ਜਾਵੇ। ਕਿਸੇ ਵੱਡੇ ਤੋਂ ਵੱਡੇ ਧਨੀ ਨੂੰ ਵੀ ਆਪਣੇ ਘਰੋਗੀ ਮਾਮਲਿਆਂ ਵਿਚ ਹਿਸਾ ਲੈਣ ਤੋਂ ਸ਼ਰਮ ਨਹੀਂ ਕਰਨੀ ਚਾਹੀਦੀ । ਕੰਜੂਸ ਤੇ ਮਖੀ ਚੂਸ

-੭੮-