ਪੰਨਾ:ਗ੍ਰਹਿਸਤ ਦੀ ਬੇੜੀ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੇਖ ਗਰਮ ਦੇਸ਼ਾਂ ਦਾ ਹੈ, ਪਰ ਠੰਢੇ ਦੇਸ ਦੇ ਮਰਦ ੨੫ ਸਾਲ ਤੇ ਤੀਵੀਆਂ ੨੦ ਸਾਲ ਦੀ ਉਮਰ ਤੱਕ ਪਹੁੰਚਕੇ ਮਸਾਂ ਹੀ ਵਿਆਹ ਦੇ ਯੋਗ ਹੁੰਦੇ ਹਨ । ਸੋ ਏਹੋ ਉਮਰਾਂ ਗਰਮ ਤੇ ਠੰਢੇ ਦੇਸ਼ਾਂ ਦੇ ਲਿਹਾਜ਼ ਨਾਲ ਵਿਆਹ ਵਾਸਤੇ ਠੀਕ ਹਨ ।

ਏਸਤੋਂ ਘੱਟ ਉਮਰ ਦੇ ਵਿਆਹਾਂ ਦੇ ਦੁੱਖਾਂ ਨੂੰ ਪ੍ਰਗਟ ਕਰਨਾ ਨਿਸਫ਼ਲ ਹੈ, ਕਿਉਂਕਿ ਹਰੇਕ ਆਦਮੀ ਓਹਨਾਂ ਤੋਂ ਜਾਣੂ ਹੈ, ਖਾਸ ਕਰਕੇ ਛੋਟੀ ਉਮਰ ਦਾ ਵਿਆਹ ਕੁੜੀਆਂ ਵਾਸਤੇ ਬਹੁਤ ਹਾਨੀਕਾਰਕ ਹੈ, ਕਿਉਂਕਿ ਉਹਨਾਂ ਦੇ ਸਰੀਰ ਦਾ ਵਧਨਾ ਫੁੱਲਣਾ ਬੰਦ ਹੋ ਕੇ ਓਹ ਬਿਲਕੁਲ ਨਿਰਬਲ ਤੇ ਮਰੀਅਲ ਹੋ ਜਾਂਦੀਆਂ ਹਨ, ਜੇ ਓਹਨਾਂ ਨੂੰ ਛੇਤੀ ਹੀ ਗਰਭ ਹੋ ਜਾਏ, ਜੋ ਕਿ ਜ਼ਰੂਰੀ ਹੈ, ਤਾਂ ਓਹਨਾਂ ਨੂੰ ਬੇਹੱਦਾ ਦੁੱਖ ਹੁੰਦਾ ਹੈ | ਕਈ ਨਿਭਾਗੀਆਂ ਤਾਂ ਬੱਚਾ ਜੰਮਣ ਵੇਲੇ ਮਰ ਹੀ ਜਾਂਦੀਆਂ ਹਨ, ਵਰਨਾ ਲੰਝੀਆਂ,ਲੂਲੀਆਂ ਤੇ ਰੋਗਣਾਂ ਹੋ ਜਾਣ ਵਾਲੀਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ ।

ਜਿਸ ਕੁੜੀ ਦੇ ਅੰਗ ਹੀ ਅਜੇ ਚੰਗੀ ਤਰ੍ਹਾਂ ਨਹੀਂ ਵਧੇ ਫੁੱਲੇ, ਅਜੇਹੇ ਬੂਟੇ ਦਾ ਫਲ ਕਿਸਤਰਾਂ ਪੱਕਾ ਹੋ ਸਕੇਗਾ ?

ਛੋਟੀ ਉਮਰ ਦੇ ਵਿਆਹ ਯਾ ਜਵਾਨੀ ਦੇ ਬੀਤ ਜਾਣ ਤੋਂ ਬਾਦ ਦੇ ਵਿਆਹ ਨਾਲ ਅਕਸਰ ਸੰਤਾਨ ਤੇ ਅਰੋਗਤਾ ਦੋਹਾਂ ਵੱਲੋਂ ਨਿਰਾਸਤਾ ਰਹਿੰਦੀ ਹੈ । ਕੁੜੀ ਦੇ ਵਿਆਹ ਲਈ ੧੬ ਤੋਂ ੨੦ ਸਾਲ ਦੀ ਉਮਰ ਬੜੀ ਚੰਗੀ ਹੈ ।

ਆਮ ਤੌਰ ਤੇ ਤੀਵੀਆਂ ਦੇ ੪੦-੪੫ ਤੇ ਮਰਦਾਂ ਦੇ ੫੦-੬੦ ਸਾਲ ਤੱਕ ਪਹੁੰਚਣ ਨਾਲ ਉਨ੍ਹਾਂ ਦੇ ਸੰਤਾਨ ਉਪਜਾਊ ਅੰਗ ਨਿਰਬਲ ਤੇ ਢਿੱਲੇ ਹੋਣੇ ਅਰੰਭ ਹੋ ਜਾਂਦੇ ਹਨ, ਦੋਹਾਂ ਦੇ ਰਜ ਤੇ ਵੀਰਜ ਕਮਜ਼ੋਰ ਹੋ ਜਾਂਦੇ ਹਨ, ਏਨੀ ਉਮਰ ਦੇ

-੯੧-