ਪੰਨਾ:ਗ੍ਰਹਿਸਤ ਦੀ ਬੇੜੀ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਗੀ ਤਰ੍ਹਾਂ ਪੀਸੀ ਜਾ ਕੇ ਮੂੰਹ ਦੀ ਥੁਕ ਵਿੱਚ ਰਲ ਕੇ ਛੇਤੀ ਪਚਣ ਦੇ ਯੋਗ ਹੋ ਜਾਏ । ਇੱਕ ਵਾਰੀ ਖਾਣ ਤੋਂ ਚਾਰ ਪੰਜ ਘੰਟੇ ਬਾਦ ਤੇ ਪਹਿਲਾਂ ਕਦੇ ਨਹੀਂ ਖਾਣਾ ਚਾਹੀਦਾ, ਖਾਣ ਤੋਂ ਪਹਿਲਾਂ ਤੇ ਖਾਣ ਤੋਂ ਬਾਅਦ ਕੁਝ ਫ਼ਿਰ ਤੁਰ ਵੀ ਲੈਣਾ ਚਾਹੀਦਾ ਹੈ ।

ਪੋਸ਼ਾਕ ਹਲਕੇ ਤੇ ਸਾਦੀ ਹੋਣੀ ਚਾਹੀਦੀ ਹੈ, ਜਿਸ ਨਾਲ ਸਰੀਰ ਨਾ ਤਾਂ ਸਕੰਜੇ ਵਾਂਗ ਜਕੜਿਆ ਜਾਵੇ ਤੇ ਨਾ ਹੀ ਸਰੀਰ ਉਤੇ ਭਾਰ ਪਵੇ ਅਤੇ ਸਾਹ ਔਖਾ ਆਉਣ ਲੱਗੇ, ਸਰੀਰ ਹਰ ਵੇਲੇ ਗਰਮ ਰਹਿਣਾ ਚਾਹੀਦਾ ਹੈ ਤੇ ਹਫਤੇ ਵਿਚ ਦੋ ਵਾਰੀ ਕੱਪੜੇ ਵਟਾ ਲੈਣੇ ਚਾਹੀਦੇ ਹਨ।

ਦਿਲ ਪਰਚਾਵੇ ਲਈ ਘਰ ਦੇ ਮਾਮੂਲੀ ਕੰਮਾਂ ਦਾ ਕਰਦੇ ਰਹਿਣਾ ਵੀ ਅਵਸ਼ੱਕ ਹੈ, ਜੇ ਘਰ ਦੇ ਅੱਗੇ ਕੋਈ ਬਗੀਚੀ ਹੋਵੇ ਤੇ ਗਰਭਵਤੀ ਉਸ ਦੇ ਬੂਟਿਆਂ ਨੂੰ ਗੁਡੇ ਤੇ ਪਾਣੀ ਦੇਵੇ ਤਾਂ ਚੰਗੀ ਗਲ ਹੈ, ਹੌਲੀ ਹੌਲੀ ਪਹਾੜੀ ਯਾ ਉੱਚੀ ਥਾਂ ਤੇ ਚੜਨਾ ਵੀ ਚੰਗਾ ਹੈ, ਸਾਹ ਡੂੰਘਾ ਤੇ ਭਰ ਕੇ ਲੈਣਾ ਬਹੁਤ ਗੁਣਕਾਰੀ ਹੈ,ਏਸਨਾਲ ਮਾਂ ਨੂੰ ਵੀ ਲਾਭ ਪਹੁੰਚਦਾ ਹੈ ਤੇ ਬੱਚੇ ਨੂੰ ਵੀ ਵਰਜਿਸ਼ ਹੋ ਜਾਂਦੀ ਹੈ, ਮੂੰਹ ਬੰਦ ਕਰਕੇ ਨਾਸਾਂ ਦੀ ਰਾਹੀਂ ਸਾਹ ਚੰਗੀ ਤਰ੍ਹਾਂ ਲਿਆ ਜਾ ਸਕਦਾ ਹੈ, ਉਪਰ ਚੜ੍ਹਨ ਲਗਿਆਂ ਮੂੰਹ ਬੰਦ, ਸਿਰ ਸਿਧਾ ਤੇ ਮੋਢੇ ਪਿਠ ਵਲ ਝੁਕਾ ਕੇ ਰਖਣੇ ਚਾਹੀਦੇ ਹਨ ।

ਭਾਰ ਚੁੱਕਣਾ, ਕਿਸੇ ਚੀਜ਼ ਨੂੰ ਘੋਟਣਾ ਯਾ ਮਲਨਾ, ਕਿਸੇ ਚੀਜ਼ ਦਾ ਖਿਚਣਾ ਯਾ ਭਾਰ ਚੁਕਣ ਤੇ ਨਿਊਣ ਵਾਲੇ ਕੰਮ ਕਰਨਾ, ਦੌੜਨਾ, ਦਿਨੇ ਸੋਣਾ ਤੇ ਆਕੜਾਂ ਲੈਣਾ ਹਾਨੀਕਾਰਕ ਹੈ।

-੯੮-