ਪੰਨਾ:ਚੁਲ੍ਹੇ ਦੁਆਲੇ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੱਬਾ

ਸਾਡੀ ਗਲੀ ਵਿਚੋਂ ਬਾਹਰ ਨਿਕਲਦਿਆਂ ਹੀ ਸੱਜੇ ਕੋਨੇ ਤੇ ਇਕ ਫਲਾਂ ਦੀ ਦੁਕਾਨ ਹੈ, ਜਿਸ ਦਾ ਮਾਲਕ ਇਕ ਕੁੱਬਾ ਹੈ । ਪਹਿਲੇ ਪਹਿਲ ਜਦ ਮੈਂ ਉਸ ਨੂੰ ਵੇਖਿਆ ਤਾਂ ਮੈਨੂੰ ਉਸ ਦੀ ਸ਼ਕਲ ਬੜੇ ਮਕਰੂਹ, ਜਾਪੀ ਅਤੇ ਮੇਰੇ ਦਿਲ ਵਿਚ ਉਸ ਲਈ ਸਹਿਜ ਸੁਭਾ ਹੀ ਕੁਝ ਨਫ਼ਰਤ ਜਹੀ ਪੈਦਾ ਹੋ ਗਈ। ਸ਼ੁਰੂ ਸ਼ੁਰੂ ਵਿਚ ਇਹ ਨਫ਼ਰਤ ਐਵੇਂ ਬੇਮਲੂਮੀ ਜਹੀ ਸੀ ਤੇ ਸਚਾ ਸੂਤੀ ਸੁਤ ਰਹਿੰਦੀ ਸੀ, ਕਦੀ ਕਿਤੇ ਮਾੜੀ ਜਹੀ ਅੱਖ ਪੱਟੇ ਤੇ ਪੱਟੇ। ਪਰ ਹੌਲੀ ਹੌਲੀ, ਖਬਰ ਨਹੀਂ ਕਿਉਂ ਇਹ ਬੇਮਲਮੀ ਨਫ਼ਰਤ ਘੋਰ ਘਿਣਾ ਵਿਚ ਬਦਲ ਗਈ। ਪਹਿਲਾਂ, ਮੈਂ ਉਸ ਦੀ ਹੱਟੀ ਅਗੋਂ ਧਿਆਨ ਹੀ ਲੰਘ ਜਾਇਆ ਕਰਦਾ ਸੀ, ਪਰ ਹੁਣ ਉਸ ਦੇ ਮਕਰੂਹ ਹੱਦ ਨੂੰ ਅਨੁਭਵ ਕੀਤੇ ਬਿਨਾਂ, ਮੇਰੇ ਲਈ ਉਥੋਂ ਲੰਘਣ ਕਠਣ ਹੋ ਗਿਆ । ਉਸ ਦੀ ਹੱਟੀ ਲਾਗੇ ਅਪੜਦਿਆਂ ਹੀ ਮੇਰ ਨੱਕ ਚੜ੍ਹ ਜਾਂਦਾ ਅਤੇ ਸਾਹ ਲੈਣ ਤੋਂ ਇਨਕਾਰ ਜਿਹਾ ਕਰ ਦੇਣਾ, ਜਾਣੋ ਹੱਟੀ ਦੀ ਲਾਗਲੀ ਫ਼ਜ਼ਾ ਵਿਚ ਵਿਸ ਭਰੀ ਹੋਈ ਹੈ । ਮੈਂ ਕਈ ਵਾਰੀ ਆਪਣੇ ਖ਼ਿਆਲਾਂ ਯਾ ਦੋਸਤਾਂ ਦੀਆਂ ਗਲਾਂ ਵਿਚ

੧੦੯