ਪੰਨਾ:ਚੁਲ੍ਹੇ ਦੁਆਲੇ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੀ ਹੁੰਦਾ। ਓਇ ? ਸਰਦਾਰ ਸਾਹਿਬ ਕਹ, ਜੈਲਦਾਰ ਸਾਹਿਬ ਨੂੰ । ’’
‘‘ ਭਾਈ ਜੀ, ਮੁਆਫ਼ ਕਰਨਾ, ਪਰ ਭਈ ਜੀ' ਕੋਈ ਭੈੜਾ ਬਚਨ ਤੇ ਨਹੀਂ । ਸੁਣਿਆਂ ਗੁਰੂ ਗ੍ਰੰਥ ਸਾਹਿਬ ਵਿਚ ਆਉਂਦੈ, ਏਕੁ ਪਿਤਾ ਏਕਸ ਕੇ ਹਮ ਬਾਰਿਕ । ਫੇਰ ਭਾਈ ਭਾਈ ਹੀ ਤਾਂ ਹੋਏ ਅਸੀਂ ਸਾਰੇ । ’’
‘‘ ਜ਼ੈਲਦਾਰ ਸਾਹਿਬ ਬੋਲੇ, “ਤੂੰ ਹੈਗਾ ਕੌਣ ਐ ਓਇ ? ’’
‘‘ ਸਰਦਾਰ ਸਾਹਿਬ ਮੈਂ ਵੀ ਤੁਹਾਡੇ ਜਿਹਾ ਇਕ ਰੱਬ ਦਾ ਬੰਦਾ ਹਾਂ ’’ ਨੌਜੁਆਨ ਨੇ ਅਧੀਨਗੀ ਨਾਲ ਕਿਹਾ ’’
ਜੈਲਦਾਰ ਸਾਹਿਬ ਕਹਿਣ ਲਗੇ, ‘‘ਓਇ ਬੇਵਕੂਫ਼ਾ, ਮੇਰਾ ਮਤਲਬ ਹੈ, ਤੇਰਾ ਨਾਂ, ਜ਼ਾਤ, ਕੌਮ, ਪਤਾ, ਟਿਕਾਣਾ ਕੀ ਹੈ ? ’’
‘‘ ਮੇਰਾ ਨਾਂ ਕੁਰਬਾਨ ਸਿੰਘ, ਜ਼ਾਤ ਸਿਖ, ਕੰਮ ਪਿੰਡ ਪਿੰਡ ਫਰਨਾ ਤੇ ਹੁਣ ਦਾ ਪੱਤਾ ਚੁੱਕ ੧੧੩ ਸਰਗੋਧਾ ਹੈ, ’’
‘‘ ਬੜਾ ਨਕਰਾ ਨਾ ਓਇ ਤੇ, ‘‘ਭਾਈ ਨੇ ਜ਼ੈਲਦਾਰ ਦਾ ਪੱਖ ਕਰਦਿਆਂ ਕਿਹਾ, ਸਿਖ ਵੀ ਕੋਈ ਜਾਤ ਹੈ ? ਜ਼ਾਤ ਸ ਦੇਖਾਂ, ਅਸੀਂ ਹਾਂ ਖੱਤਰੀ ਬਵੇ ਤੇ ਇਹ ਹਨ ਜੱਟ ਸਰਦਾਰ । “
‘‘ ਭਾਈ ਜੀ, ਮੈਂ ਤੇ ਸਿੱਧੀ ਗੱਲ ਸਿੱਧੀ ਤਰ੍ਹਾਂ ਕਰਦਾਂ । ਜਿਥੋਂ ਤੱਕ ਮੈਂ ਜਾਣਦਾਂ, ਸਿੱਖ ਧਰਮ ਵੀ ਹੈ ਤੇ ਸਮਾਜ ਵੀ, ਤੇ ਇਸ ਭਾਈਚਾਰੇ ਵਿਚ ਕੋਈ ਜਾਤ ਗੋਤ ਦਾ ਵਿਚਾਰ ਨਹੀਂ ।
ਭਾਈ ਜੀ ਨੇ ਜੈਲਦਾਰ ਸਾਹਿਬ ਵਲ ਤਕਦਿਆਂ ਤੇ ਖੱਦਰਪੋਸ਼ ਵਲ ਇਸ਼ਾਰਾ ਕਰਦਿਆਂ ਕਿਹਾ, ‘‘ ਸਾਨੂੰ ਪੜਾਉਣ ਆਇਆ । ਗੁਰੂ ਦਸਮ ਪਾਤਸ਼ਾਹ ਨੇ ਨਹੀਂ ਆਖਿਆ ਬਚਿ-ਨਾਟਕ ਵਿਚ ‘ਛ ਕਾ ਪੂਤ ਹੈ', ਫੇਰ ਉਨਾਂ ਜਾਤ ਪਾਤ ਮੰਨੀ ਕਿ ਨਾ ? ’’
‘‘ ਇੰਨੇ ਨੂੰ ਭਾਈਆਣੀ ਲਾਲਟੈਣ ਲੈ ਕੇ ਬਾਹਰ ਨਿਕਲੀ। ਜ਼ੈਲਦਾਰ ਸਾਹਿਬ ਨੇ ਭਾਈ ਸਾਹਿਬ ਨੂੰ ਅੱਖ ਮਾਰੀ ਤੇ ਕਹਿਣ ਲਗੇ, ‘‘ ਜਾਣ ਦਿਓ ਭਾਈ ਜੀ, ਇਸ ਮੂਰਖ ਨੂੰ ਕੋਈ ਸਮਝ ਆਉਣੀ ਹੈ । ਹੋਇਗਾ ਕੋਈ ਚੂੜਾ ਚੱਪੜਾ।