ਪੰਨਾ:ਚੁਲ੍ਹੇ ਦੁਆਲੇ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਨਿੱਕਾ ਜਿਹਾ ਲਿੰਬਿਆ ਪੋਚਿਆ ਘਰ ਸੀ ਜਿਸ ਦੇ ਹੇ ਅੱਗੇ ਲਿਜਾ ਕੇ ਕਰਮੂੰ ਨੇ ਕਿਹਾ,, ਆਹ ਸੰਤੂ ਦਾ ਘਰ, ਵਾਜ ਮਾਰ ਲੈ, ਮੁਖ । ’’
‘‘ ਹਾਲੀ ਖੱਦਰ ਪੋਸ਼ ਨੇ ਸਰਦਾਰ ਸੰਤਾ ਸਿੰਘ, ਸਰਦਾਰ ਸੰਤਾ ਸਿੰਘ ਕਰ ਕੇ ਵਾਜਾਂ ਮਾਰਨੀਆਂ ਸ਼ੁਰੂ ਹੀ ਕੀਤੀਆਂ ਸਨ ਕਿ ਕਰਮੁ ਨਾਲ ਦੇ ਘਰ ਜਾ ਵੜਿਆ ।
‘‘ ਤਾਂ ਵਿਚੋਂ ਡਿਉਢੀ ਵਿਚ ਕੰਬਦਾ ਚਾਨਣ ਆਉਂਦਾ ਦਿਸਿਆ ਤੇ ਨਾਲ ਹੀ ਕਿਸੇ ਬੜੀ ਬ੍ਰੀਕ ਜ਼ਨਾਨੀ ਅਵਾਜ਼ ਵਿਚ ਆਖਿਆ, “ਜੀ, ਇਹ ਸਰਦਾਰ ਸੰਤਾ ਸਿੰਘ ਦਾ ਘਰ ਨਹੀਂ,ਉਨਾਂ ਦਾ ਘਰ ਦੂਸਰੀ......
‘‘ ਪਿੰਡ ਪਿੰਡ ਫਿਰਨ ਵਾਲੇ ਨੌਜੁਆਨ ਨੇ ਹੈਰਾਨ ਹੋ ਕੇ ਪੁਛਿਆ, ਤਾਂ ਕੀ ਇਹ ਸੰਤਾ ਸਿੰਘ ਪੈਂਚ ਦਾ ਘਰ ਨਹੀਂ ? ’’
‘‘ ਪੈਂਚ ਦਾ ਘਰ ਤੇ ਏਹੋ ਐ, ਜੀ, ਦੂਜਾ ਨੰਬਰਦਾਰ ਹੈ । ’’
‘‘ ਮੈਂ ਤੇ ਸੰਤਾ ਸਿੰਘ ਮਹਿਰੇ ਦੇ ਜਾਣਾ ਹੈ, ਬੇਘਰ ਨੌਜਵਾਨ ਨੇ ਗੱਲ ਨੂੰ ਸਾਫ਼ ਕਰਨ ਦੇ ਖਿਆਲ ਨਾਲ ਕਿਹਾ । ਬੂਹਾ ਖੁਲ ਗਿਆ। ਦੀਵੇ ਦੀ ਲਾਟ ਨੂੰ ਹਵਾ ਦੀ ਮਾਰ ਤੋਂ ਬਚਾਉਣ ਲਈ ਜੋ ਲੰਮਾ ਹੱਥ ਓਟ ਦਾ ਕੰਮ ਦੇ ਰਿਹਾ ਸੀ, ਉਹ ਚਾਨਣ ਨੂੰ ਪਤਾ ਕੇ ਉਸ ਮੁਟਿਆਰ ਦੇ ਸੋਹਣੇ ਚਿਹਰੇ ਤੇ ਵੀ ਪਾ ਰਿਹਾ ਸੀ । ਮਨਚਲੇ ਨੌਜੁਆਨ ਦੇ ਦਿਲ ਵਿਚ ਖ਼ਿਆਲ ਗੁਜ਼ਰਿਆ ਇਸ ਨੂੰ ਕਹਿੰਦੇ ਹਨ ਸੂਰਜ ਨੂੰ ਦੀਵਾ ਦਿਖਾਉਣਾ ।
ਕੁਝ ਅਰਧ-ਘਬਰਾਹਟ ਜਹੀ ਹਾਲਤ ਵਿਚ ਉਸ ਕਿਹਾ, ‘‘ ਮੈਂ ਉਨਾਂ ਦਾ ਪਰਾਹੁਣਾ ਹਾਂ। ’’ ਕੁੜੀ ਝਟ ਅਧਖੁਲੇ ਤਾਕ ਦੇ ਉਹਲੇ ਹੋ ਗਈ ਤੇ ਦੀਵਾ ਉਸ ਦੇ ਹਥੋਂ ਡਿਗ ਪਿਆ ਕੁਝ ਚਿਰ ਮਗਰੋਂ ਹਨੇਰੇ ਵਿਚੋਂ ਕੰਬਦੀ, ਦਬੀ ਹੋਈ ਅਵਾਜ਼ ਆਈ, ‘‘ ਬਾਪੂ ਜੀ ਘਰ ਨਹੀਂ ਹਨ।
‘‘ ਮੈਂ ਆ ਗਿਆ ਪੁੱਤਰ ’’, ਨਾਖਾ ਬਦੋਸ਼ ਨੌਜਵਾਨ ਨੇ ਕੋਲ

੧੨੫