ਪੰਨਾ:ਚੁਲ੍ਹੇ ਦੁਆਲੇ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁੜੀ ਨੇ ਚੁਪ ਚਾਪ ਸਿਰ ਨੀਵਾਂ ਕੀ ਪੀੜ੍ਹੀ ਥਲਿਓਂ ਕਢ ਕੇ ਅਗੇ ਰਖ ਦਿਤੀ । ਨੌਜੁਆਨ ਨੇ ਪੀੜ੍ਹੀ ਚੁਕ ਕੇ ਘਰ ਦੇ ਮਾਲਕ ਅਗੇ ਰਖ ਕੇ ਬੈਠਣ ਲਈ ਆਖਿਆ, ਪਰ ਉਹ ਲਾਗੇ ਪਏ ਮਹੜੇ ਤੇ ਬੈਠ ਚੁਕਾ ਸੀ । ਲਾਚਾਰ ਉਹਨੂੰ ਪੀੜੀ ਤੇ ਬੈਠਣਾ ਪਿਆ ਤੇ ਕੁੜੀ ਅੰਦਰੋਂ ਹੋਰ ਪੱਛੀਆਂ ਦਾ ਮੂੜਾ ਲੈ ਕੇ ਬੈਠ ਗਈ ।
ਨੌਜੁਆਨ ਨੇ ਬਾਪੂ ਨੂੰ ਕਹਿ ਕੇ ਧੀ ਨੂੰ ਸੁਣਾਇਆ, ‘‘ ਤੁਸੀਂ ਆਲੂਆਂ ਦੀ ਖੇਚਲ ਨਾ ਕਰੋ । ਮੇਰੇ ਲਈ ਤੁਹਾਡੀ ਛੋਲਿਆਂ ਦੀ ਦਾਲ ਹੀ ਸ਼ਾਹੀ ਖਾਣਿਆਂ ਦੇ ਬਰਾਬਰ ਹੈ । ਲਗਤਾਰ ਕੰਮੀਆਂ ਦਾ ਪ੍ਰਾਹੁਣਾ ਬਣ ਬਣ ਕੇ ਮੈਂ ਦਾਲਾਂ, ਆਚਾਰ, ਗੰਢਿਆਂ ਨਾਲ ਰੋਟੀ ਖਾਣ ਹੋ ਰਿਹਾ ਹਾਂ ।
ਕੁੜੀ ਨੇ ਆਪਣੀ ਇਸ ਚੁਪ ਨੂੰ ਤੋੜਦਿਆਂ ਕਿਹਾ, ‘‘ ਲਓ ਖਾਂ ਖੇਚਲ ਕਾਹਦੀ ਐ ? ’’
‘‘ ਮੇਰਾਂ, ਮੂੰਹ ਵੀ ਅਜ ਸੁਆਦ ਮੰਗਦਾ ਸੀ। ਆਲੂ ਦਵਾਨ ਕਰਾੜ ਕਿਉਂ ਫੜੀ ਆਇਆਂ । ਵੜੀਆਂ ਘਰ ਦੀਆਂ ਨੇ । ਕੋਈ ਤੁਹਾਡੇ ਲਈ ਉਚੇਚ ਤੇ ਨਹੀਂ ਕੀਤੀ। ਪੈਚ ਨੇ ਆਖਿਆ ।
‘‘ ਤੁਹਾਡੀ ਮਰਜ਼ੀ ’’ ਨੌਜੁਆਨ ਨੇ ਕਿਹਾ ਤੇ ਲਕੜ ਹਿਲਾ ਕੇ ਅਗਾਂਹ ਕਰ ਦਿਤੀ।
ਕੁੜੀ ਬੋਲੀ, ‘‘ ਬਾਪੂ ਜੀ, ਅਜ ਧਾਰ ਤੁਸੀਂ ਕਢ ਲਓ । ਦਾਲ ਤੋਂ ਹੋ ਗਈ ਐ, ਮੈਂ ਆਲੂ ਬਣਾ ਦਵਾਂ। ’’ ਮਹੀਂ ਖੁਰਲੀ ਤੇ ਕਾਹਲੀ ਪਈ ਹੋਈ ਸੀ ਤੇ ਕੱਟਾ ਉਸ ਤੋਂ ਵੀ ਵਧ ਕਾਹਲਾ । ਨਿੱਕੀ ਵਲਟਹੀ ਲੈ ਕੇ ਜਦੋਂ ਪੈਚ ਮਹੀਂ ਚੋਣ ਉਠਿਆ ਤੇ ਕਟਾ ਫੜਨ ਲਈ ਜੁਆਨ ਵੀ ਨਾਲ ਤੁਰਿਆ ਤਦ ਤੁਸੀਂ ਬੈਠੋ, ਆਰਮ ਕਰੋ ਕਾਕਾ ਥਕਿਆ ਹੋਵੇਗਾ' ਆਖ ਕੇ ਜਗੀਰੋ ਦੇ ਬਾਪੂ ਨੇ ਉਸ ਨੂੰ ਉਥੇ ਬੈਠਣ ਲਈ ਮਜਬੂਰ ਕੀਤਾ। ਕੁੜੀ ਉਠ ਕੇ ਅੰਦਰੋਂ ਵਲਤੀ ਨਮੂਨੇ ਦਾ ਚਾਕ ਤੇ ਚਾਰ ਵੜੀਆਂ ਫੜ ਲਿਆਈ ।

੧੨੭