ਪੰਨਾ:ਚੁਲ੍ਹੇ ਦੁਆਲੇ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੰਡੇ ਨੇ ਕਿਹਾ, ‘‘ ਮੈਂ ਆਲੂ ਛਿਲ ਲੈਂਦਾ ਹਾਂ ਜੀ, ਤੁਸੀਂ ਹੋਰ ਕੰਮ ਕਰ ਲਵੋ। ’’
ਕੁੜੀ ਨੇ ਨੀਵੀਂ ਨਜ਼ਰ ਨਾਲ ਬਿਨਾਂ ਕੁਝ ਕਿਹਾਂ ਆਲੂਆਂ ਵਾਲਾ ਭਾਂਡਾ ਤੇ ਚਾਕੂ ਨੌਜੁਆਨ ਨੂੰ ਫੜਾ ਦਿਤੇ ਤੇ ਆਪ ਹਾਰਿਆਂ ਤੋਂ ਕੁੰਡੀ ਡੰਡਾ ਲਾਹਕੇ ਲਾਲ ਮਿਰਚਾਂ ਪੀਸਣ ਲਗ ਪਈ । ਮਿਰਚਾਂ ਇਕ-ਜਾਨ ਕਰਕੇ, ਦਾਤੀ ਨਾਲ ਗੰਢੇ ਚੀਰ ਕੇ ਉਹ ਕੂੰਡੇ ਵਿਚ ਸੁਟਣ ਲਗੀ ਸੀ, ਜਦ ਨੌਜੁਆਨ ਨੇ ਕਿਹਾ, 'ਕੁਟ ਕੇ ਮਸਾਲਾ ਪਾਇਆਂ ਬਹੁਤੀ ਮਿਹਨਤ ਹਏਗੀ। ਗੰਢੇ ਲਾਲ ਕਰਕੇ ਮਸਾਲਾ ਕਿਉਂ ਨਹੀਂ ਬਣਾ ਲੈਂਦੇ ? ’’ ਕੁੜੀ ਨੇ ਕੂੰਡੇ ਵਿਚ ਗੰਢੇ ਸੁਟਣੇ ਬੰਦ ਕਰ ਦਿਤੇ । ਕਾੜ੍ਹਨੀ ਵਿਚ ਕੜਛੀ ਮਾਰ ਕੇ ਉਸ ਦਾਲ ਲਾਹ ਲਈ । ਇੰਨੇ ਨੂੰ ਹੀ ਚੋਂ ਕੇ ਪੈਂਚ ਆ ਗਿਆ। ਕੁਝ ਦੁਧ ਉਸ ਕਾਨੇ ਵਿਚ ਪਾ ਦਿੱਤਾ ਤੇ ਬਾਕੀ ਉਸ ਵਲਟੋਹੀ ਵਿਚ ਹੀ ਢਕ ਕੇ ਹਾਰਿਆਂ ਤੇ ਰਖ ਦਿਤਾ । ਕੁੜੀ ਨੇ ਤਾਂਬੀਆ ਰਖ ਕੇ ਢਕਣ ਛਡ ਦਿਤਾ। ਛਾਹ ਸੜਨ ਤੇ ਉਸ ਵੜੀਆਂ ਉਸ ਵਿਚੋਂ ਲਾਲ ਕਰਕੇ ਕਢ ਲਈਆਂ । ਕੁਤਰੇ ਹੋਏ ਗੰਢੇ ਸੁਟ ਕੇ ਉਸ ਕੇਸ਼ਰੀ ਕਰ ਲਏ ਤੇ ਪਾਣੀ ਤੇ ਸੁੱਕਾ ਮਸਾਲਾ ਪਾ ਕੇ ਮਸਾਲਾ ਤਿਆਰ ਕਰਨ ਤੋਂ ਮਗਰੋਂ ਆਲ ਵਿਚ ਭੁੰਨ ਕੇ ਪਾਣੀ ਪਾ ਦਿਤਾ।
ਪੈਂਚ ਨੇ ਜੋ ਮੂੜੇ ਤੇ ਚੁੱਪ ਕਰਕੇ ਬੈਠਾ ਸੀ, ਗਲ ਰੂ ਕੀਤੀ, ‘‘ ਮੁੱਨੋ ਸਾਡੀ ਘਰ ਦੇ ਕੰਮਾਂ ਵਿਚ ਬੜੀ ਸੁਘੜ ਹੈ । ਰੋਟੀ ਤੇ ਬੜੀ ਹੀ ਸੋਹਣੀ ਪਕਾਉਂਦੀ ਹੈ । ਪਹਿਲਾ ਗੁਰਦੁਆਰੀਆਂ ਵਿਚਾਰਾ ਬੜਾ ਚੰਗਾ ਸੀ, ਉਸ ਕੋਲੋਂ ਇਸ ਗੁਰਮੁਖੀ ਦੀਆਂ ਪੰਜ ਚਾਰ ਕਿਤਾਬਾਂ ਪੜੀਆਂ ਸਨ ਤੇ ਪਾਠ ਵੀ ਕਰ ਲੈਂਦੀ ਹੈ । ਸੋਢੀਆਂ ਦੀ ਨੂੰਹ ਲਾਇਲਪੁਰ ਵਡੀ ਮਾਸਟਰਿਆਣੀ ਐਂ ਨਾ। ਉਹ ਦੋ ਕੁ ਵਰੇ ਹੋਏ ਤਾਂ ਛੇ ਕੁ ਮਹੀਨੇ ਚਕ ਰਹੀ ਸੀ। ਉਸ ਨੇ ਇਸ ਨੂੰ ਕੋਈ ਕਿਤਾਬਾਂ ਪੜਾ ਛੁਡੀਆਂ । ਅੰਗ੍ਰੇਜ਼ੀ ਦਾ ਕੋਦਾ ਵੀ ਲਾਇਆ ਸੀ ਪਰ ਫੇਰ ਉਹ ਚਲੀ ਗਈ । ਮੇਰੇ ਕੋਲ ਵੀ ਐਸੇ ਵੇਲੇ ਇਸ ਦੇ ਬਿਨਾਂ ਕੋਈ ਨਹੀਂ,

੧੨੮