ਪੰਨਾ:ਚੁਲ੍ਹੇ ਦੁਆਲੇ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਹਿਗੁਰੂ ਦੇ ਬੰਦੇ ਵਾਹਿਗੁਰੂ ਦੇ ਬੰਦਿਆਂ ਦਾ ਜੀਉਣਾ ਹਰਾਨ ਕਰ ਦਿੰਦੇ ਹਨ, ਉਨਾਂ ਦੀਆਂ ਬ-ਪਤੀਆਂ ਕਰਕੇ ਧਰਮ ਦੇ ਆਗੂ ਬਣੇ ਰਹਿੰਦੇ ਹਨ। ਹਿੰਦ ਦੀ ਆਜ਼ਾਦੀ ਲਈ ਕਿਰਤੀਆਂ ਦਾ ਅੰਦੋਲਨ ਕਿਸਾਨਾਂ ਦੇ ਅੰਦੋਲਨ ਤੋਂ ਬਹੁਤ ਜ਼ਰੂਰੀ ਹੈ । ਜੱਟ, ਜ਼ਿਮੀਦਾਰ, ਮਲਕੀਅਤ ਵਾਲਾ ਕਿਸਾਨ, ਸਭ ਸਰਮਾਏਦਾਰ ਹਨ । ਇਹ ਆਪਣੀ ਅੱਡੀ ਥਲੇ ਅੱਧੇ ਹਿੰਦੁਸਤਾਨ ਨੂੰ ਦਬਾਈ ਰਖਣਾ ਚਾਹੁੰਦੇ ਹਨ ਤਾਂ ਇਨਾਂ ਨੂੰ ਆਜ਼ਾਦੀ ਕਿਵੇਂ ਮਿਲ ਸਕਦੀ ਹੈ ?’’
‘‘ ਕੀ ਤੂੰ ਸੋਸ਼ਲਿਸਟ ਹੈਂ ? ’’ ਪੈਂਚ ਨੇ ਗੁੱਸੇ ਨਾਲ ਪੁਛਿਆ ।
‘‘ ਨਹੀਂ, ਮੈਂ ਸਿੱਖ ਹਾਂ । ਗੁਰੂ ਨਾਨਕ ਦੇਵ ਜਗਤ-ਗੁਰੂ ਨੇ ਭਾਈਚਾਰਕ-ਵਾਦ ਨੂੰ ਜਨਮ ਦਿੱਤਾ ਸੀ। ਦੁਨੀਆਂ ਦੇ ਲੋਕ ਇਕ ਵਡ ਭਾਈਚਾਰੇ ਦੇ ਮੈਂਬਰ ਥਾਪੇ । ਭਾਈ ਬਾਲਾ, ਭਾਈ ਮਰਦਾਨਾ ਹੀ ਨਹੀਂ, ਭਾਈ ਸੰਤਾ ਸਿੰਘ ਵੀ ਹੈ ਤੇ ਕਿਰਤ ਕੋਈ ਨਫ਼ਰਤ ਕਰਨ ਵਾਲੀ ਸ਼ੈਅ ਨਹੀਂ...... ’’
ਇੰਨੇ ਨੂੰ ਢੋਇਆ ਹੋਇਆ ਬੂਹਾ ਖੋਲਕੇ ਮੈਂ ਨੈਣ ਆ ਗਈ ਤੇ ਆਖਣ ਲਗੀ, ਜਗ ਰੋ ਕੁੜੋ ਤੁਹਾਡੇ ਘਰ ਸਪਿਰਟ ਹੋਣ ਐਂ । ਮੁੰਡਾ ਕੰਡੀ ਖੇਡਦਾ ਰੜੀ ਚੋਂ ਰਗੜਾਂ ਲਾ ਲਿਆਇਆ । ’’
ਜਗੀਰੋ ਦੀਵਾ ਲੈ ਕੇ ਅੰਦਰ ਗਈ ਤੇ ਇਕ ਤੂੰਬਾ ਟਿੱਚਰ ਦਾ ਨਾਮੋ ਨੂੰ ਦੇ ਕੇ ਆਖਣ ਲੱਗੀ, “ਭਾਬੀ ਰਗੜਾਂ ਤੇ ਲਗੂ ਸਹੀ, ਪਰ ਰਾਮ ਕਰ ਦਊ ਜ਼ਰੂਰ । ’’
ਪ੍ਰਾਹੁਣੇ ਵਲ ਤਾੜ ਤਾੜ ਦੇਖਦੀ ਉਹ ਵਾਪਸ ਚਲੀ ਗਤੀ ਤੇ ਜਗੀਰੋ ਬਾਹਰਲਾ ਬੂਹਾ ਬੰਦ ਕਰ ਆਈ । ਸੰਤਾ ਸਿੰਘ ਨੇ ਜ਼ੋਰ ਦੇ ਕੇ ਪੁਛਿਆ, ‘‘ ਕਾਕਾ ਤੂੰ ਹੈਂ ਕੌਣ ?' ’’
‘‘ ਮੈਂ ਆਦਮੀ ਹਾਂ, ਸਿੱਖ ’’
‘‘ ਇਹ ਤੇ ਮੈਨੂੰ ਵੀ ਦਿਸਦਾ ਹੈ, ਪਰ ਜ਼ਾਤ ਕੀ ਹੈ ? ’’
‘‘ ਸਿੱਖ। ’’
‘‘ ਸਿੱਖ ਕੌਣ ? ’’

੧੩੦