ਪੰਨਾ:ਚੁਲ੍ਹੇ ਦੁਆਲੇ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੜੀਆਂ ਤੇ ਮਖ਼ਣ ਨਾਲ ਚਪੜੇ ਫਲਕਿਆਂ ਸਾਮਣੇ ਸਭ ਮਾਤ ਸਨ । ਖਬਰੇ ਉਹ ਸੁਆਦ ਜਗੀਰੇ ਦੇ ਹੱਥਾਂ ਦੀ ਛੋਹ ਨੇ ਦਿਤਾ ਸੀ ਜਾਂ ਉਹ ਆਪਣੇ ਅੰਦਰੋਂ ਕਢ ਰਿਹਾ ਸੀ ।
ਰੋਟੀ ਖਾ ਚੁਕਣ ਤੋਂ ਮਗਰੋਂ ਵੀ ਕੁੜੀ ਰੋਟੀਆਂ ਪਕਾਉਂਦੀ ਰਹੀ। ਪੈਂਚ ਨੇ ਦਲਾਨ ਵਿਚ ਮੰਜੇ ਡਾਹ ਕੇ ਨਿਘੇ ਬਿਸਤਰ ਵਿਛਾ ਦਿਤੇ ਤੇ ਪ੍ਰਾਹੁਣੇ ਨੂੰ ਅੰਦਰ ਆ ਜਾਣ ਵਾਸਤੇ ਕਿਹਾ। ਬਿਸਤਰਿਆਂ ਵਿਚ ਦੋਵੇਂ ਬੈਠੇ ਹੀ ਸਨ ਕਿ ਬਾਹਰ ਦਾ ਬੂਹਾਂ ਖੜਕਿਆ। ਪੈਂਚ ਨੇ ਬੂਹਾ ਖੋਲਿਆ। ਬਾਹਰ ਨਿਕਾ ਚੌਕੀਦਾਰ ਸੀ । ਪੁਛਣ ਲੱਗਾ, ‘‘ ਅੱਜ ਤੁਹਾਡੇ ਕੋਈ ਰਾਤ ਰਹਿਣ ਓਪਰਾ ਬੰਦਾ ਆਇਆ ? ’’
ਸੰਤਾ ਸਿੰਘ ਨੇ ਪੁਛਿਆ, ‘‘ ਕਿਉਂ ? ’’
‘‘ ਸੁਖ ’’, ਚੌਕੀਦਾਰ ਨੇ ਕਿਹਾ ਮੇਰਾ ਤੇ ਫ਼ਰਜ਼ ਹੈ ਨਾ ਆਏ ਗਏ ਦਾ ਖ਼ਿਆਲ ਰਖਣਾ, ਕਲ ਨੂੰ ਕੋਈ ਚੋਰੀ ਹੋ ਜਾਏ । ’’
‘‘ ਨਹੀਂ ਓਇ ਭਾਈਆ ! ਕੋਈ ਫ਼ਿਕਰ ਨਾ ਕਰ ਤੂੰ, ਪੈਂਚ ਨੇ ਕਿਹਾ । ਬੂਹਾ ਮਾਰ ਕੇ ਆਉਂਦਿਆਂ ਧੀ ਨੂੰ ਰੋਟੀ ਖਾਂਦਿਆਂ ਦੇਖ ਕੇ ਉਸ ਕਿਹਾ, ‘‘ ਵਲਟੋਹੀ ਵਾਲਾ ਦੁਧ ਪੀਣ ਲਈ ਤੱਤਾ ਕਰ ਲਈ, ਮੁੰਨੇ । ’’
ਅੰਦਰ ਜਾ ਕੇ ਸੰਤਾ ਸਿੰਘ ਫੇਰ ਬਿਸਤਰੇ ਵਿਚ ਨਿਘਾ ਹੋ ਕੇ ਬਹਿ ਗਿਆ । ਪ੍ਰਾਹੁਣੇ ਨੇ ਪੁਛਿਆ, ‘‘ ਕੌਣ ਚਕੀਦਾਰ ਸੀ ? ’’
ਪੈਂਚ ਸੁਆਲ ਸੁਣ ਕੇ ਹੈਰਾਨ ਸੀ, ਜਦ ਉਸ ਫਿਰ ਕਿਹਾ, “ਹਰ ਇਕ ਨੇ ਆਪੋ ਆਪਣਾ ਕੰਮ ਕਰਨਾ ਹੈ । ਉਸ ਆਪਣਾ, ਤੁਸੀਂ ਆਪਣਾ, ਮੈਂ ਆਪਣਾ । ਪਰ ਸਭ ਤੋਂ ਚੰਗਾ ਉਹ ਹੈ ਜੋ ਦੇਸ਼ ਦੇ, ਕੌਮ ਦੇ, ਮਨੁਖਾਂ ਦੇ ਭਲੇ ਲਈ ਹੋਵੇ।
ਸੰਤਾ ਸਿੰਘ ਦਾ ਸ਼ਕ ਜਾਂਦਾ ਰਿਹਾ ।
ਨੌਜੁਆਨ ਬੋਲਿਆ, ‘‘ ਧੀ ਤੁਹਾਡੀ ਸਿਆਣੀ ਹੈ । ਇਸ ਨੂੰ ਹੋਰ ਪੜਾਓ,ਮੇਰਾ ਮਤਲਬ ਹੈ ਹੋਰ ਕਿਤਾਬਾਂ ਪੜ੍ਹਨ ਨੂੰ ਦਿਓ । ਮੇਰੇ

੧੩੨