ਪੰਨਾ:ਚੁਲ੍ਹੇ ਦੁਆਲੇ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਹਰ ਨੰਬਰਦਾਰ, ਜ਼ੈਦਦਾਰ, ਚੌਕੀਦਾਰ ਤੇ ਪੰਜਾਂ ਤਾਂ ਸਿਪਾਹੀਆਂ ਨਾਲ ਘਣੇਦਾਰ ਖੜਾ ਸੀ ।
ਥਾਣੇਦਾਰ ਨੇ ਪੁਛਿਆ, ‘‘ ਕਿਉਂ ਓਇ ਝੀਓਰਾ , ਤੇਰੇ ਘਰ ਕੋਈ ਪ੍ਰਾਹੁਣਾ ਆਇਆ ਰਾਤੀ ? ’’
‘‘ ਜੀ ਹਜੁਰ, ਅੰਦਰ ਹੀ ਹੈ ਭਲਾ ਲੋਕ?? ’’
ਥਾਣੇਦਾਰ ਇਕ ਬਿਲੇ ਵਾਲੇ ਸਿਪਾਹੀ ਨੂੰ ਦੇਖ ਕੇ ਕਹਿਣ ਲਗਾ “ਆਲੇ ਦੁਆਲੇ ਠੀਕ ਹੈ ਸਭ ?
‘‘ ਜੀ ਹਾਂ। ’’
‘‘ ਜੀ ਹਾਂ । ’’
‘‘ ਚੰਗਾ ਅੰਦਰ ਬੱਚ ਕੇ ਗਿਫਤਾਰ ਕਰੋ ਉਸ ਨੂੰ । ’’
ਪ੍ਰਹੁਣਾ ਬੁਹ ਵਿਚ ਆ ਗਿਆ । ਦਿਨ ਚੜ ਰਿਹਾ ਸੀ । ਅਸਮਾਨ ਲਾਲ ਹੋ ਰਿਹਾ ਸੀ । ਫੀਰੁ ਹਾਰ ਦੇ ਹਥੋੜੇ ਦੀ ਸੱਟ ਦ ਆਵਾਜ਼ ਜਾਰਿਆਂ ਨੂੰ ਸੁਣਾਈ ਦੇ ਰਹੀ ਸੀ । ਖਬਰੇ ਕਿਸੇ ਕੰਮ ਦੀ ਦਾਤੀ ਬਣ ਰਹੀ ਹੋਵੇ ।
ਮੈਂ ਹਾਜ਼ਰ ਹੋ ਗਿਆ, ਥਾਣੇਦਾਰ ਸਾਹਿਬ ! ’’
ਪਰਮਜੀਤ ਸਿੰਘ ! ‘‘ ਤੁਸ! ’’ ਹੈ ਤਾਨ ਨਾਲ ਥਾਣੇਦਾਰ ਬੋ ਲਿਆ ਤੇ ਜ਼ੈਲਦਾਰ ਵਲ ਤਕ ਕੇ, "ਸਰਦਾਰ ਬਹਾਦਰ fਹਰ ਸਿੰਘ ਲਾਇਲਪੁਰ ਦੇ ਸਾਹਿਬਜ਼ਾਦੇ । ਪਰ ਸਾਨੂੰ ਆਪਣੀ ਕਾਰਵਾਈ ਕਰਨੀ ਪਵੇਗੀ। ਇਨ੍ਹਾਂ ਤੁਹਾਡੇ ਪਿੰਡ ਬਗੀਆਣਾ ਤਕਰੀਰ ਕੀਤੀ ਹੈ ਤੇ..... ’’
‘‘ ਜੀ ਹਾਂ, ’’ ਨੰਬਰਦਾਰ ਨੇ ਕਿਹਾ।
ਮੈਂ ਤਕਰੀਰਾਂ ਤੋਂ ਕਿਤੇ ਵਧ ਕੰਮ ਕਰਦਾ ਹਾਂ, ਚੌਧਰੀ ਸਾਹਿਬ' ਪ੍ਰਮਜੀਤ ਸਿੰਘ ਨੇ ਕਿਹਾ ।
‘‘ ਕੋਈ ਪੈਮਫ਼ਲੈਟ ਵੰਡੇ ਜੇ ? ’’
‘‘ ਇਹ ਤੇ ਮੇਰਾ ਪਹਿਲਾ ਕੰਮ ਹੈ। ’’
‘‘ ਕਿਉਂ ਓਇ ਸੰਤੁ, ਹੈ ਕੁਝ ਅੰਦਰ ? ’’

੧੩੫