ਪੰਨਾ:ਚੁਲ੍ਹੇ ਦੁਆਲੇ.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਲਵੰਤ ਸਿੰਘ ਵਿਰਕ

ਆਪ ੧੯੨੧ ਨੂੰ ਪਿੰਡ ਫੁਲਰਵੰਨ ਜ਼ਿਲਾ ਸ਼ੇਖੂਪੁਰ ਵਿਚ ਜਨਮੇ । ਐਫ. ਸੀ. ਕਾਲਜ ਲਾਹੌਰੋਂ ਬੀ. ਏ. ਪਾਸ ਕੀਤਾ ਅਤੇ ਖਾਲਸਾ ਕਾਲਜ ਅੰਮ੍ਰਿਤਸਰੋਂ ਐਮ. ਏ. । ਲੜਾਈ ਸਮੇਂ ਫੌਜੀ ਨੌਕਰੀ ਕਰਨ ਲੱਗੇ। ਕੁਝ ਸਾਲਾਂ ਪਿਛੋਂ ਵਾਪਸ ਆ ਗਏ ਅਤੇ ਐਲ. ਐਲ. ਬੀ. ਪਾਸ ਕੀਤੀ । ਪੰਜਾਬ ਦੀ ਵੰਡ ਦੇ ਵਕਤ ਪਛੜੇ ਹਿੰਦੂ ਸਿੱਖਾਂ ਤੇ ਉਪਾਲੀਆਂ ਜ਼ਨਾਨੀਆਂ ਦੀ ਵਾਪਸੀ ਲਈ ਲੀਜ਼ਾਨ ਅਫ਼ਸਰ ਨੀਯਤ ਹੋਏ । ਉਸ ਤੋਂ ਬਾਅਦ ਪਬਲਿਕ ਰੀਲੇਸ਼ਨਜ਼ ਦੇ ਮਹਿਕਮੇ ਵਿਚ ਭਰਤੀ ਹੋ ਗਏ, ਜਿੱਥੇ ਕਿ ਹੁਣ ਵੀ ਕੰਮ ਕਰ ਰਹੇ ਹਨ ।
ਕਹਾਣੀਆਂ ਲਿਖਣੀਆਂ ਆਪ ਨੇ ਵਿਦਿਆਰਥੀ ਸਮੇਂ ਤੋਂ ਹੀ ਸ਼ੁਰੂ ਕੀਤੀਆਂ ਪਰ ੧੯੪੭ ਤੋਂ ਬਾਅਦ ਪਕੇਰੇ ਢੰਗਾਂ ਦੀ ਕਲਾ ਦਾ ਸਬੂਤ ਦਿੱਤਾ। ਕਈ ਮਾਸਕ-ਪੱਤਰਾਂ ਵਿਚ ਆਪ ਨੇ ਕਹਾਣੀਆਂ ਛਪਾਈਆਂ, ਜਿਨਾਂ ਦੀ ਡਾਢੀ ਪਰਸੰਸਾ ਹੋਈ। ਆਪ ਦੀਆਂ ਕਹਾਣੀਆਂ ਦੇ ਦੋ ਸੰਗ੍ਰਹਿ ਪਾਠਕਾਂ ਦੇ ਹੱਥਾਂ ਵਿਚ ਆ ਚੁਕੇ। ਹਨ--'ਛਾਹ ਵੇਲਾ’ ਤੇ ‘ਧਰਤੀ ਤੇ ਅਕਾਸ਼'।

੧੩੯