ਪੰਨਾ:ਚੁਲ੍ਹੇ ਦੁਆਲੇ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਗਰੇਜੀ ਸਾਹਿਤ ਦੇ ਅਧਿਐਨ ਨੇ ਆਪ ਦੀਆਂ ਕਹਾਣੀਆਂ ਨੂੰ ਕਲਾ ਪੂਰਤ ਬਣਾ ਦਿਤਾ ਹੈ । ਆਪ ਕਾਂਡੇ ਤੇ ਵਸਤੂ ਦੀ ਮਹੱਤਤਾ ਭਲੀ ਭਾਂਤ ਸਮਝਦੇ ਹਨ । ਮਨੁੱਖੀ ਮਨ ਦੀਆਂ ਸੱਜਰੀਆਂ ਤੇ ਅਨੋਖੀਆਂ ਝਾਕੀਆਂ ਕਹਾਣੀ ਦੀ ਜਾਨ ਖਿਆਲ ਕਰਦੇ ਹਨ । ਕਹਾਣੀ ਤੇ ਸਿਖਿਆ ਜਾਂ ਕਿਸੇ ਹੋਰ ਪ੍ਰਕਾਰ ਦੀ ਚਰਚਾ ਦਾ ਬੋਝ ਪਾਉਣਾ ਚੰਗੀ ਕਲਾ ਨਹੀਂ ਗਿਣਦੇ । ਅਜੇ ਮਨੋਵਿਗਿਆਨਕ ਸੂਝ ਇਤਨੀ ਤਿੱਖੀ ਨਹੀਂ ਹੈ
‘ਉਜਾੜ’ ਆਪ ਦੇ ਸੰਗ੍ਰਹਿ 'ਛਾਹ ਵੇਲਾ’ ਵਿਚੋਂ ਲਈ ਗਈ ਹੈ । ਇਸ ਵਿਚ ਆਲਾ ਸਿੰਘ ਦੀ ਆਚਰਣ-ਉਸਾਰੀ ਕਲਾ ਪੂਰਤੀ ਢੰਗ ਨਾਲ ਕੀਤੀ ਗਈ ਹੈ । ਕਿਸੇ ਵਕਤ ਉਹ ਪਿੰਡ ਦਾ ਮੁਰੀ ਸਮਝਿਆ ਜਾਂਦਾ ਸੀ । ਕੋਈ ਉਸ ਦੀ ਆਗਿਆ ਤੋਂ ਬਿਨਾਂ ਪਰ ਨਹੀਂ ਸੀ ਚੁਕਦਾ । ਪਰ ਹੁਣ ਪਾਸਾ ਪਲਟ ਚੁਕਿਆ ਹੈ। ਨੌਜਵਾਨ ਧਰਮ, ਬਜ਼ੁਰਗਾਂ ਤੇ ਸਰਕਾਰੀ ਕਰਮਚਾਰੀਆਂ ਦਾ ਅੰਨਾ ਸਤਿਕਾਰ ਕਰਨ ਨੂੰ ਤਿਆਰ ਨਹੀਂ। ਸਭ ਨੌਜਵਾਨ ਅਗਾਂਹ ਵਧੂ ਰਾਜਸੀ ਤੇ ਸਮਾਜਕ ਲਹਿਰਾਂ ਦੀ ਲਪੇਟ ਵਿਚ ਆ ਗਏ ਹਨ । ਆਲਾ ਸਿੰਘ ਦੀਆਂ ਘੋਲਾਂ ਤੇ ਗਾਈਆਂ ਮੱਝਾਂ ਦੀਆਂ ਗੱਲਾਂ ਉਨ੍ਹਾਂ ਵਾਸਤੇ ਰਸਦਾਇਕ ਨਹੀਂ ਰਹੀਆਂ । ਆਲਾ ਸਿੰਘਆਪਣੇ ਆਪਨੂੰ ਇਕ ਉਜਾੜ ਵਿਚ ਅਨੁਭਵ ਕਰਦਾ ਹੈ, ਉਸ ਦੇ ਪੁਰਾਣੇ ਧੰਧਿਆਂ ਸ਼ੁਗਲਾਂ ਦੀ ਉਜਾੜ, ਉਸ ਦੀ ਪਿੰਡ ਵਿਚ ਮਹੱਤਤਾ ਦੀ ਉਜਾੜ । ਕਹਾਣੀਕਾਰ ਨੇ ਪੇਂਡੂ ਜੀਵਨ ਨੂੰ ਸੁਚੱਜਤਾ ਨਾਲ ਉਲੀਕਿਆ ਹੈ । ਅੰਤਲਾ ਵਾਕੇ ਆਲਾ ਸਿੰਘ ਦੀ ਤੇ ਹੁਣ ਦੀ ਹਾਲਤ ਦਾ ਬੜੇ ਸਿਆਣੇ ਢੰਗ ਨਾਲ ਟਾਕਰਾ ਕਰ ਜਾਂਦਾ ਹੈ ।

੧੪੦