ਪੰਨਾ:ਚੁਲ੍ਹੇ ਦੁਆਲੇ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਅਕਾਲੀ ਸਿੱਖ ਪੰਥ ਦੀ ਉੱਨਤੀ ਚਾਹੁੰਦੇ ਹਨ, ਕਾਂਗਰਸੀ ਦੇਸ਼ ਦੀ ਆਜ਼ਾਦੀ ਤੇ ਕਮਿਯੂਨਿਟ ਸਭ ਏਕ ਕਰਨਾ ਚਾਹੁੰਦੇ ਹਨ, ਪਰ ਇਸ ਤੋਂ ਵਧੇਰੇ ਉਹ ਇਨ੍ਹਾਂ ਬਾਰੇ ਕੁਝ ਨਹੀਂ ਸੀ ਕਹਿ ਸਕਦਾ । ਉਹ ਮੱਸਿਆ ਤੇ ਸਜੇ ਰਾਜਸੀ ਦੀਵਾਨਾਂ ਵਿਚ ਬੈਠਾ ਸੀ। ਉਸ ਗਲਾਂ ਸੁਣੀਆਂ ਤੇ ਸਮਝੀਆਂ ਸਨ, ਪਰ ਚੰਗੀ ਤਰ੍ਹਾਂ ਨਹੀਂ। ਇਹ ਬਹਿਸਾਂ ਕਰਨ ਵਾਲੇ ਅਖ਼ਬਾਰਾਂ ਤੇ ਰਸਾਲੇ ਵੀ ਪੜਦੇ ਸਨ। ਬਾਹਰੋ ਆਏ ਵਰਕਰਾਂ ਨੂੰ ਮਿਲਦੇ ਸਨ। ਗੱਡੀਆਂ ਵਿਚ, ਚੱਟੀਆਂ ਤੇ ਸੜਕਾਂ ਤੇ ਇਹੋ ਹੀ ਗਲਾਂ ਕਰਦੇ ਤੇ ਸੁਣਦੇ ਸਨ। ਕਈ ਬਹਿਸਾ ਵਿਚ ਹਾਰ ਜਾਂਦੇ ਤੇ ਕਈਆਂ ਹੋਰਨਾਂ ਵਿਚ ਜਿੱਤ ਜਾਂਦੇ । ਇਸੇ ਕਰ ਕੇ ਹੀ ਤੇ ਇਹ ਲੋਕ ਏਨਾਂ ਕੁਝ ਜਾਣਦੇ ਸਨ ਤੇ ਇਸ ਵਿਚ ਏਨਾਂ ਸਵਾਦ ਲੈਂਦੇ ਸਨ । ਖੱਤਰੀ ਤੇ ਕਮੀਨ ਵੀ ਇਨ੍ਹਾਂ ਬਹਿਸਾਂ ਵਿਚ ਨਾਲ ਰਲ ਜਾਂਦੇ ਤੇ ਫਿਰ ਇਹ ਲੋਕ ਟੱਪ ਥੱਲੇ ਭੋਇੰ ਜਾਂ ਅਪਣੀ ਵੱਖਰੀ ਮੰਜੀ ਤੇ ਬਹਣ ਦੀ ਥਾਂ ਬਹਿਸ ਕਰਦੇ ਜੱਟਾਂ ਦੇ ਨਾਲ ਹੀ ਤਖ਼ਤ-ਪੋਸ਼, ਜਾਂ ਮੰਜੀ ਤੇ ਬੈਠ ਜਾਂਦੇ। ਕਈ ਵੇਰੀ ਤੇ ਇਹ ਕਮੀਨ ਬਹਿਸ ਵਿਚ ਕਿਸੇ ਜੱਟ ਨੂੰ ਹੌਲਿਆਂ ਕਰ ਦਿੰਦੇ । ਆਲਾ ਸਿੰਘ ਲਈ ਇਹ ਕਲਯੁਗ ਦੀ ਇਕ ਝਾਕੀ ਹੁੰਦੀ। ਉਹ ਹੈਰਾਨ ਸੀ ਕਿ ਉਹ ਜੱਟ ਇਸ ਕੰਮ ਤੋਂ ਹਟ ਕਿਉਂ ਨਹੀਂ ਜਾਂਦਾ । ਆਲਾ ਸਿੰਘ ਦਾ ਕਦੀ ਕਿਸੇ ਨਿਰਾਦਰ ਨਹੀਂ ਸੀ ਕੀਤਾ ਤੇ ਨਾ ਹੀ ਕਦੇ ਕਿਸੇ ਉਸ ਦੀ ਗੱਲ ਟੋਕੀ ਸੀ, ਪਰ ਉਸਦਾ ਮਨ ਤੇ ਇਨ੍ਹਾਂ ਗੁੰਝਲਾਂ ਵਲ ਆਉਂਦਾ ਹੀ ਨਹੀਂ ਸੀ ਤੇ ਨਾ ਹੀ ਉਹ ਕੁਝ ਕਹਿ ਸਕਦਾ ਸੀ। ਆਪਣੀ ਹੱਥੀਂ ਛਡਾਏ ਟੁੱਪ ਹੇਠ ਉਹ ਇਸ ਤਰ੍ਹਾਂ ਬੈਠਾ ਰਹਿੰਦਾ, ਜਿਵੇਂ ਕਿਸੇ ਮੌਜੀ ਰਾਜੇ ਨੇ ਆਪਣੀ ਰਿਆਸਤ ਦੇ ਹਾਈਕੋਰਟ ਦੇ ਜਜ ਨੂੰ ਸਿਵਲ ਸਰਜਨ ਬਣਾ ਕੇ ਕਿਸੇ ਹਸਪਤਾਲ ਵਿਚ ਬਿਠਾ ਦਿਤਾ ਹੋਵੇ ਤੇ ਉਸ ਨੂੰ ਪਤਾ ਨਾ ਹੋਵੇ ਕਿ ਉਸਨੇ ਕੀ ਕਰਨਾ ਹੈ।
ਪਿੰਡਾਂ ਵਿਚ ਕਮਯੂਨਿਸਟਾਂ ਦੇ ਜਲਸੇ ਹੁੰਦੇ । ਕਮਯੂਨਿਸਟ ਲੀਡਰ ਥਾਣੇਦਾਰਾਂ ਤੇ ਪੁਲਸ ਕਪਤਾਨ ਨੂੰ ਉਨ੍ਹਾਂ ਦੇ ਮੂੰਹ ਤੇ

੧੪੮