ਪੰਨਾ:ਚੁਲ੍ਹੇ ਦੁਆਲੇ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਨਾ ਕੋਈ ਸੁਣਨੀ । ਮੈਨੂੰ ਤੇ ਟੱਪ ਅਸਲੋਂ ਉਜਾੜ ਲਗਦਾ ਏ ਉਜਾੜ । ਮੈਂ ਨਹੀਂ ਜਾਣਾ ਓਥੇ ਕਦੀ ।
ਕੋਲ ਹੀ ਬੇਰੀ ਹੇਠ ਬੱਧਾ ਧੌਲਾ ਢੱਗਾ ਉਗਾਲੀ ਕਰ ਰਿਹਾ ਸੀ । ਉਸ ਦੇ ਪੱਕੇ ਹੋਏ ਕੰਨ ਤੇ ਇਕ ਕਾਂ ਚੁੰਝਾਂ ਮਾਰ ਕੇ ਲਹੂ ਕੱਢ ਰਿਹਾ ਸੀ ਪਰ ਢੱਗਾ ਆਪਣੇ ਲੰਮੇ ਸਿੰਘਾਂ ਨਾਲ ਉਸ ਨੂੰ ਹਟਾਂਦਾ ਨਹੀਂ ਸੀ ।
‘‘ ਧੌਲਾ ਤੇ ਅਸਲੋਂ ਹੀ ਹੁੱਸੜ ਗਿਆ ਜਾਪਦਾ ਏ । ਕੰਨ ਤੋਂ ਕਾਂ ਵੀ ਨਹੀਂ ਮੋੜਦਾ, ’’ ਆਲਾ ਸਿੰਘ ਨੇ ਸੋਚਿਆ ।
ਸੜਕ ਤੇ ਮਲਕ ਦਾ ਨੌਕਰ ਪਿੰਡਾਂ ਅਖ਼ਬਾਰ ਲਿਆਉਣ ਲਈ ਘੋੜੀ ਤੇ ਚੜ੍ਹਿਆ ਜਾ ਰਿਹਾ ਸੀ । ਆਲਾ ਸਿੰਘ ਨੇ ਉਸ ਨੂੰ ਵੇਖਿਆ ਪਰ ਅੱਜ ਕਵਾਇਆ ਨਾ।


---

੧੫੩