ਪੰਨਾ:ਚੁਲ੍ਹੇ ਦੁਆਲੇ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਖ਼ਿਆਲ ਹੈ, ਜਿਸਨੂੰ ਪ੍ਰਗਟ ਕਰਨ ਵਿਚ ਕਵਿਤਾ ਦੀ ਬਜਾਏ ਕਹਾਣੀ ਲਿਖੀ ਗਈ ਹੈ...... ’’ ਸਵੇਰ ਸਾਰ ਬਾਬਤ ਲਿਖਦੇ ਹੋਏ ਗਿਆਨੀ ਗੁਰਮੁਖ ਸਿੰਘ ਜੀ ਮੁਸਾਫ਼ਿਰ ਨੇ ਆਖਿਆ ਸੀ ! ਦੁੱਗਲ ਨੇ ਲਿਖਿਆ ਹੈ ਕਿ ਉਹਦੀਆਂ ਵੱਢ ਵਿਚ ਇਕ ਸਵੇਰ ’’ ‘‘ ਵਜ਼ੀਰਾਬਾਦ ਦੇ ਸਟੇਸ਼ਨ ਤੇ ਮੀਰਾ ਮੁਸੱਲੀ ’’ ਆਦਿ ਕਹਾਣੀਆਂ ਅਸਲ ਵਿਚ ਕਵਿਤਾ ਦੇ ਮਜ਼ਮੂਨ ਸਨ । ਕਹਾਣੀ ਲੇਖਕ ਕਾਮਯਾਬ ਵੀ ਓਹੀ ਹੋ ਸਕਦਾ ਹੈ, ਜਿਸ ਵਿਚ ਕਵੀ ਜਿੱਡੀ ਸੂਝ ਤੇ ਬਿਆਨ ਦੀ ਤਾਕਤ ਹੋਵੇ । ਜਿਸ ਦੇ ਅੰਦਰ ਰਸਿਕ ਕੋਮਲਤਾ ਨੂੰ ਲੰਘਦਿਆਂ ਪਲੰਘਦਿਆਂ ਟੁਰਦਿਆਂ ਫਿਰਦਿਆਂ ਚੀਜ਼ਾਂ ਮੁੜੀ ਜਾਣ ਤੇ ਹਰ ਵੇਲੇ ਇਨ੍ਹਾਂ ਨਾਲ ਉਹ ਭਰਿਆ ਭਕੁੱਨਿਆ ਰਹੇ।
ਦੁੱਗਲ ਦੀ ਸਭ ਤੋਂ ਪਹਿਲੀ ਕਹਾਣੀ ‘‘ ਮੀਆਂ ਵਾਲੀ ਵਿਚ ਇਕ ਰਾਤ ’’ ਸੀ। ਉਸਨੇ ਲਿਖਿਆ ਹੈ ਕਿ ਉਸ ਤੋਂ ਚੰਗੇਰੀ ਕਹਾਣੀ ਸ਼ਾਇਦ ਮੈਂ ਹੁਣ ਤਕ ਨਹੀਂ ਲਿਖ ਸਕਿਆ। ਇਹ ਕਹਾਣੀ ਬਸ ਇਕ ਵੱਡੀ ਸਾਰੀ ਕਵਿਤਾ ਹੀ ਸੀ।
ਦੁੱਗਲ ਆਪਣੀ ਕਹਾਣੀ ਕਲਾ ਦੇ ਤਿੰਨ ਦੌਰ ਮਿਥਦਾ ਹੈ । ਪਹਿਲੇ ਦੌਰ ਦੀਆਂ ਉਹਦੀਆਂ ਕਹਾਣੀਆਂ ਵਿੱਚ ਕੰਮ ਦਾ ਅੰਗ (Action) ਜ਼ਿਆਦਾ ਹੁੰਦਾ ਸੀ । ਮੰਟਰਾਂ ਦਾ ਨੱਸਣਾ, ਡਾਕੂਆਂ ਦਾ ਦੌੜਨਾ, ਟੱਕਰਾਂ ਦਾ ਲੱਗਣਾ ਆਦਿ। ਇਹ ਕਹਾਣੀਆਂ ਉਹਨੇ ਓਦੋਂ ਲਿਖੀਆਂ ਸਨ, ਜਦ ਉਹ ਤੀਜੀ ਚੌਥੀ ਸ਼੍ਰੇਣੀ ਦਾ ਵਿਦਿਆਰਥੀ ਹੁੰਦਾ ਸੀ। ਇਹ ਪੰਜਾਬੀ ਪਾਠਕਾਂ ਅੱਗੇ ਨਾ ਆ ਸਕੀਆਂ। ਇਹਨਾਂ ਬਾਰੇ ਦੁੱਗਲ ਆਪ ਲਿਖਦਾ ਹੈ, ‘‘ ਉਨ੍ਹਾਂ ਦਿਨਾਂ ਦੀਆਂ ਮੇਰੀਆਂ ਕਹਾਣੀਆਂ ਕਿੱਧਰ ਗਈਆਂ ? ਮੈਨੂੰ ਪਤਾ ਨਹੀਂ। ਜ਼ਰੂਰ ਮੇਰੀ ਮਾਂ ਨੇ ਕਿਧਰੇ ਲੁਕਾ ਕੇ ਰੱਖ ਛੱਡੀਆਂ ਹੋਣੀਆਂ ਹਨ, ਜਦੋਂ ਕਦੀ ਉਨਾਂ ਦੇ ਉਹ ਹੱਥ ਲੱਗੀਆਂ । ਫੇਰ ਸਾਲ-ਡੇਢ ਬਾਅਦ ਅੱਗ ਬਾਲਣ ਵਿਚ ਉਨ੍ਹਾਂ ਤੋਂ

੧੬੮