ਪੰਨਾ:ਚੁਲ੍ਹੇ ਦੁਆਲੇ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈਂਦੇ, ਫੇਰ ਵਿਹੜੇ ਵਿਚ ਆ ਕੇ ਬਹਿ ਜਾਂਦੇ । ਬਜ਼ਾਰ ਤੋਂ ਵਿਹਲੇ ਹੋ ਕੇ ਫ਼ਸਾਦੀ ਗਲੀਆਂ ਮੁਹੱਲਿਆਂ ਤੇ ਤਰੂਟ ਪਏ, ਬਿਲਕੁਲ ਸਾਡੇ ਗੁਆਂਢ ਤਕ ਆ ਪਹੁੰਚੇ ਤਾਂ ਵੀ ਮੇਰੀ ਮਾਂ ਵਿਹੜੇ ਵਿਚੋਂ ਨੇ ਹਿਲੇ ।
ਅਖੀਰ ਅਠ ਦਸ ਮੁਸ਼ਟੰਡੇ ਸਿਰ ਸਿਰ ਤਕ ਲੰਮੀਆਂ ਡਾਂਗਾਂ ਚਕ ਸਾਡੇ ਵਿਹੜੇ ਵਿਚ ਆ ਵੜੇ। ਉਨਾਂ ਵਿਚ ਜੰਮਾ ਤੇਲੀ ਸੀ, ਬਰਫ ਮੁਸੱਲੀ ਸੀ, ਜਹਾਨਾ ਮਰਾਸੀ ਸੀ, ਫੁਰਮਾਨ ਛਬਾ ਸੀ, ਮੀਰੂ ਲੁਹਾਰ ਸੀ, ਮਾਦ ਮਹਿਰਾ ਸੀ, ਦੁੱਲਾ ਮੋਚੀ ਸੀ, ਤੇ ਬਾਕੀ ਕੁੱਝ ਪਾਰ ਮੋਹੜ ਵਿਚੋਂ ਸੈਦਨ ਦਰ ਦੇ ਮੁੰਡੇ ਸਨ ।
‘‘ ਸ਼ਾਹਣੀਓਂ, ਸਲਾਮ ਬਾਣੇਆਂ ! ’’ ਵਿਹੜੇ ਵਿਚ ਵੜ ਦਿਆਂ ਹੀ ਸਭ ਨੇ ਮੇਰੀ ਮਾਂ ਨੂੰ ਆਦਾਬ ਕੀਤਾ ਤੇ ਹਸਦੇ ਹਸਦੇ ਉਦਰ ਵੜ ਗਏ । ਮੇਰੀ ਮਾਂ ਉਠ ਕੇ ਬਰਾਂਮਦੇ ਵਿਚ ਖੜੋ ਗਏ ਤੇ ਇਕ ਇਕ ਚੀਜ਼ ਲੈਣ ਵਾਲੇ ਲੈ ਲੈ ਪਾਏ ਜਾਂਦੇ । ਕੇਵਲ ਜਦੋਂ 'ਸਾਡਾ ਦਾਜੋਲ ਪਲੰਘ ਉਹ ਚੁਕਣ ਲਗੇ ਤੇ ਮੇਰੀ। ਮਾਂ ਨੇ ਰੋਕਿਆ
‘‘ ਵੇ ਜਹਾਨਿਆਂ ਧੁਤ੍ਰਾ, ਇਹ ਮੈਂਡੀ ਨੂੰਹ ਨੇ ਦਾਜ਼ੇ ਨਾਂ ਪਲੰਘ ਹੀ । ’’
ਜੋਹਾਨੇ ਨੇ ਸੁਣੀ-ਅਣਸੁਣੀ ਕਰ ਛੱਡੀ।
‘‘ ਸ਼ਾਹਣੀਏ ਛੇੜਿਆ ਵੀ ਕਰ ’’ ਜਹਾਨਾ ਅੰਗਾਂ ਹਸਦਾ ਹਸਦਾ ਬੋਲਿਆ, “ਕੈਹ ਤੂੰ ਹਿਰਸਾਂ ਬਾਹੀਆਂ ਹੋਈਆਂ ਨੁ । ’’
ਤੇ ਜਦੋਂ ਤਕ ਉਸ ਪਲੰਘ ਹਵੇਲੀ ਤੋਂ ਬਾਹਰ ਨਹੀਂ ਕਢ ਕੇ ਰਖ ਲਿਆ ਮੇਰੀ ਮਾਂ ਉਸ ਤੋਂ ਨਿਵਾਰ ਦਾ ਉਹ ਸ਼ੀਸ਼ਿਆਂ ਵਾਲਾ ਪਲੰਘ ਖੋਂਹਦੇ ਹੀ ਰਹੇ ।

੧੭੩