ਪੰਨਾ:ਚੁਲ੍ਹੇ ਦੁਆਲੇ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲੇ ਰੁਮਾਨੀ ਦੌਰ ਦੀਆਂ ਕਹਾਣੀਆਂ ਹਨ । ਇਹਨਾਂ ਕਹਾਣੀਆਂ ਵਿਚ ਆਪਣੀ ਕਿਸਮ ਦਾ ਅਨੋਖਾ ਸੁਹੱਪਣ ਹੈ । ਭਾਵੇਂ ਟੈਕਨੀਕ ਦੇ ਪੱਖੋਂ ਕਈ ਕਮਜ਼ੋਰੀਆਂ ਵੀ ਹਨ ।
ਦੂਜੇ ਕਹਾਣੀ ਸੰਗਰਹਿ “ਸਵੇਰ ਹੋਣ ਤਕ ’’ ਵਿੱਚਲੀਆਂ ਕਹਾਣੀਆਂ ਧੀਰ ਦੀ ਹੁਨਰਕ ਪਕਿਆਈ ਦੀਆਂ ਸੂਚਕ ਹਨ । ਇਸ ਵਿਚੋਂ ਕਈ ਕਹਾਣੀਆਂ ਨੂੰ ਇਨਾਮ ਵੀ ਮਿਲ ਚੁੱਕੇ ਹਨ । “ਕਣੀਆਂ ਦੀ ਟੋਲ ’’ ਨਾਂ ਦੀ ਕਹਾਣੀ ‘‘ ਪੰਜ ਦਰਿਆ ’’ ਵਲੋਂ ਹੋਏ ਕਹਾਣੀ ਟਾਕਰੇ ਵਿਚ ਦੂਜੇ ਨੰਬਰ ਤੇ ਆਈ ਸੀ। ਇਸੇ ਤਰਾਂ ਸਾਹਿੱਤ-ਸਮਾਚਾਰ ਵਲੋਂ ਹੋਏ ਕਹਾਣੀ-ਟਾਕਰੇ ਵਿਚੋਂ ਧੀਰ ਦੀ ‘‘ ਕੋਈ ਇਕ ਸਵਾਰ ’’ ਕਹਾਣੀ ਨੇ ਪਹਿਲੇ ਦਰਜੇ ਦਾ ਇਨਾਮ ਪਰਾਪਤ ਕੀਤਾ ਸੀ । ‘‘ ਤਾਈ ਨਿਹਾਲੀ ’’ ਅਮਨ ਬਾਰੇ ਲਿਖੀ ਬਹੁਤ ਹੀ ਸੁਚੱਜੀ ਕਹਾਣੀ ਹੈ । ਧੀਰ ਦੀਆਂ ਅਮਨ-ਲਹਿਰ ਬਾਰੇ ਲਿਖੀਆਂ ਕਵਿਤਾਵਾਂ ‘‘ ਧਰਤੀ ਮੰਗਦੀ ਮੀਹ ਵੇ ’’ ਵਾਂਗ ਹੀ ਉਹਦੀ ਇਹ ਕਹਾਣੀ ਅਮਨ-ਲਹਿਰ ਸਾਹਿੱਤ ਲਈ ਇਕ ਚੰਗੀ ਦੇਣ ਮੰਨੀ ਜਾਵੇਗੀ ।

੧੮੨