ਪੰਨਾ:ਚੁਲ੍ਹੇ ਦੁਆਲੇ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਗੇ ਗੁੰਦਵੇਂ ਸ਼ਰੀਰ ਦਾ ਸਰੂਪ ਦੇਣਾ ਹੈ, ਨਾ ਕਿ ਕਿਸੇ ਢਿੱਡਲ, ਖਾਂਘੜੂ ਜਾਂ ਕੁੱਬੇ ਤੇ ਲੰਝੇ ਡੁੱਡੇ ਸ਼ਰੀਰ ਦਾ। ਇਹ ਸਭ ਕੁਝ ਚੰਗੇ ਪਲਾਟ ਨੇ ਕਰਨਾ ਹੈ ਤੇ ਇਸ ਦੇ ਕਰਨ ਵਾਲੀ ਸਾਹਿਤਕਾਰ ਦੀ ਤਿੱਖੀ ਪ੍ਰਤਿਭਾ ਜਿਹੜੀ ਸਾਰੀਆਂ ਬਰੀਕੀਆਂ ਨੂੰ ਚੰਗੀ ਤਰ੍ਹਾਂ ਇਕ ਵਾਰਗੀ ਸਮਝ ਲਵੇ, ਹੁੰਦੀ ਹੈ । ਪਲਾਟ ਵਿਚ ਆਵੇ, ਮੱਧ, ਅੰਤ ਵੀ ਸ਼ਾਮਲ ਹਨ । ਮਿਥੇ ਪਲਾਟ ਅਨੁਸਾਰ ਕਹਾਣੀ ਅਰੰਭ ਹੁੰਦੀ ਹੈ, ਉਸਰਦੀ ਹੈ ਤੇ ਇਕ ਟੀਸੀ ਉਤੇ ਪਹੁੰਚਦੀ ਹੈ । ਫਿਰ ਹੋਲੀ ਹੋਲੀ ਜਾਂ ਝਟ ਪਟ ਜਾਂ ਜਿਵੇਂ ਪਲਾਟ ਦੀ ਲੋੜ ਹੋਵੇ ਉਸ ਦਾ ਅੰਤ ਹੁੰਦੀ ਹੈ ।
ਪਾਤਰ:- ਛੋਟੀ ਕਹਾਣੀ ਵਿਚ ਬਹੁਤੇ ਪਾਤਰ ਨਹੀਂ ਚਾਹੀਦੇ । ਇਕ ਪਾਤਰ ਵੀ ਹੋ ਸਕਦਾ ਹੈ, ਪਰ ਇਹ ਤਾਂ ਇਕ ‘ਮਨ-ਕਥਨੀ’ ‘ਸੋਲਿਲੌਕੀ’ ਕੀ ਦੇ ਰੂਪ ਵਿੱਚ ਆਪਣੀ ਕਲਪਣਾ ਨੂੰ ਬਿਆਨਣਾ ਹੀ ਹੋ ਸਕਦਾ ਹੈ । ਇਹ ਕਹਾਣੀ ਨਹੀਂ ਹੋ ਸਕਦੀ । ਚੰਗੀ ਕਹਾਣੀ ਵਿੱਚ ਘੱਟ ਤੋਂ ਘਟ ਤਿੰਨ ਪਾਤਰ ਤੇ ਵੱਧ ਤੋਂ ਵੱਧ ਪੰਜ ਪਰਧਾਨ ਪਾਤਰ ਹੋਣੇ ਚਾਹੀਦੇ ਹਨ। ਇਸ ਤੋਂ ਉਰੇ ਪਰੇ ਕਲਾ ਵਿੱਚ ਵਿਘਨ ਪਾਉਣ ਵਾਲੀ ਗੱਲ ਹੈ । ਪਾਤਰ ਜਿਉਂਦੇ ਜਾਗਦੇ, ਕਰਮ ਕਰਦੇ, ਪ੍ਰਭਾਵ ਪਾਉਂਦੇ ਤੇ ਪਰਭਾਵਤ ਹੁੰਦੇ ਹੋਣੇ ਚਾਹੀਦੇ ਹਨ। ਜੇ ਪਰਕਰਣ ਕਹਾਣੀ ਦਾ ਪਿੰਜਰ ਤੇ ਪਲਾਟ ਉਸ ਦਾ ਨਾੜੀ ਬੰਧਾਨ ਹੈ ਤਾਂ ਪਾਤਰ ਉਸ ਦੀ ਰੂਹੇ ਰਵਾਂ ਜਿੰਦ ਜਾਨ ਤੇ ਚਲਦਾ ਫਿਰਦਾ ਲਹੁ ਹੈ । ਦਿਲ ਦੀ ਧੜਕਣ, ਨਬਜ਼ ਦੀ ਚਾਲ, ਅੱਖਾਂ ਦੀ ਜੋਤ, ਚਿਹਰੇ ਦੀ ਲਾਲੀ ਜਾਂ ਪਿਲੱਤਣ, ਅੰਗਾਂ ਦੀ ਫੁਰਤੀ, ਇਹ ਸਭ ਸਰੀਰ ਦੇ ਜਿਉਂਦਾ ਹੋਣ ਦੇ ਚਿੰਨ ਹਨ । ਏਸੇ ਤਰ੍ਹਾਂ ਕਹਾਣੀ ਨੂੰ ਜਿਉਂਦਾ ਕਰਨ ਵਾਲੀ ਚੀਜ਼ ਢੁਕਦੇ ਤੇ ਕੰਮ ਕਰਦੇ ਪਾਤਰ ਹਨ । ਪਾਤਰਾਂ ਦੇ ਆਚਰਣ ਦੀ

੨੧