ਪੰਨਾ:ਚੁਲ੍ਹੇ ਦੁਆਲੇ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਧ ਖਿੜਿਆ ਫੁੱਲ', 'ਜੀਵਨ ਸੰਗਾਮ’ ਅਤੇ ‘ਕਟੀ ਹੋਈ ਪਤੰਗ' ਵਧੀਕ ਪ੍ਰਸਿਧ ਹਨ । ਚਾਰ ਕਹਾਣੀਆਂ ਦੇ ਸੰਗਹਿ ਭੀ ਛਾਪ ਚੁਕੇ ਹਨ: 'ਸੱਧਰਾਂ ਦੇ ਹਾਰ’, ‘ਹੰਝੂਆਂ ਦੇ ਹਾਰ’, ‘ਮਿਧੇ ਹੋਏ ਫੁੱਲ ਤੇ ਠੰਢੀਆਂ ਛਾਵਾਂ'। ਆਪ ਇਕ ਸਫਲ ਪੱਤਰਕਾਰ ਮੰਨੇ ਗਏ ਹਨ। ਕੁਝ ਚਿਰ ਪਹਿਲਾਂ ਅੰਮ੍ਰਿਤਸਰੋਂ ਲੋਕ ਸਾਹਿਤ ਨਾਉਂ ਦਾ ਮਾਸਕ ਪੱਤਰ ਕਢਦੇ ਰਹੇ ਹਨ ।
ਨਾਨਕ ਸਿੰਘ ਜੀ ਪੰਜਾਬੀ ਨਾਵਲ ਦੇ ਅਸਲ ਮੋਢੀ ਮੰਨੇ ਜਾਂਦੇ ਹਨ । ਆਪ ਨੇ ਜੀਵਨ ਤੇ ਸਮਾਜ ਦੀਆਂ ਸਮੱਸਿਆਵਾਂ ਨੂੰ ਨਾਵਲ ਦਾ ਵਿਸ਼ਾ ਬਣਾ ਕੇ ਉਸ ਦੇ ਆਕਾਰ ਨੂੰ ਬਹੁਤ ਖੁੱਲਾ ਕਰੋ ਦਿੱਤਾ। ਉਸ ਵਿਚ ਪਲਾਟ ਦੀ ਚਤੁਰਤਾ ਤੇ ਬੋਲੀ ਦੀ ਸੁਚੱਜਤਾ ਲਿਆਂਦੀ । ਪਰ ਆਪ ਦੀ ਜੀਵਨ ਤੇ ਸਮਾਜ ਵਲ ਨਜ਼ਰ ਇਕ ਅਮਨ ਪਸੰਦ ਸਧਾਰਕ ਦੀ ਨਜ਼ਰ ਹੈ। ਆਪ ਸਮਾਜ ਦੀਆਂ ਊਣਤਾਈਆਂ ਉਲੀਕਦੇ ਹਨ ਅਤੇ ਉਨ੍ਹਾਂ ਨੂੰ ਇਕ ਬਲਾਮਤ ਖਿਆਲ ਕਰਦੇ ਹਨ ਪਰ ਉਨ੍ਹਾਂ ਨੂੰ ਬਿਨਾਂ ਸਮਾਜ ਦੀ ਬਣਤਰ ਛੇੜ ਦੂਰ ਕਰਨ ਦਾ ਜਤਨ ਕਰਦੇ ਹਨ। ਪਾਤਰਾਂ ਦੇ ਸੁਭਾ ਨੂੰ ਮਨੋਵਿਗਿਆਨਕ ਢੰਗ ਨਾਲ ਨਹੀ ਬਿਆਨਦੇ।
ਕਹਾਣੀਆਂ ਵਿਚ ਵੀ ਨਾਵਲਾਂ ਦਾ ਰੰਗ ਹੈ ਅਤੇ ਕਿਸੇ ਹਦ ਤਕ ਨਾਵਲਾਂ ਦੀ ਤਕਨੀਕ ਵੀ।ਹੁਨਰੀ ਨਿੱਕੀ ਕਹਾਣੀ ਦੇ ਵਿਸ਼ੇਸ਼ ਗੁਣਾਂ ਦੀ ਕਮੀ ਹੈ। ਬਿਆਨ ਰਸਦਾਇਕ ਹੈ।
‘ਰੱਖੜੀ’ ‘ਠੰਢੀਆਂ ਛਾਵਾਂ’ ਸੰਗ੍ਰਹਿ ਵਿਚੋਂ ਲਈ ਗਈ ਹੈ । ਇਸ ਵਿਚ ਯਤੀਮਾਂ ਦੀ ਦੁਰਦਸ਼ਾ ਤੇ ਭੈਣ ਭਰਾ ਦੇ ਸਵੱਛ ਪਿਆਰ ਨੂੰ ਭਲੀ ਭਾਂਤ ਦਰਸਾਇਆ ਹੈ । ਸੋਮਾਂ ਤੋਂ ਉਸ ਦਾ ਬੁਰਾ ਯਤੀਮ ਹੋ ਕੇ ਆਪਣੀ ਚਾਚੀ ਦੀਆਂ ਟਕੋਰਾਂ ਤੋਂ ਝਿੜਕਾਂ ਖਾਂਦੇ ਹਨ । ਇਕ ਦਜੇ ਦਾ ਪਿਆਰ ਉਨ੍ਹਾਂ ਦੀ ਜ਼ਿੰਦਗੀ ਦਾ ਸਹਾਰਾ ਹੈ। ਕਿਸਮਤ ਦਾ ਮੋੜਾ ਪੈਂਦਾ ਹੈ ਅਤੇ ਉਨ੍ਹਾਂ ਦੀ ਹਾਲਤ ਬਹੁਤ ਸੁਧਰ ਜਾਂਦੀ

੨੮