ਪੰਨਾ:ਚੁਲ੍ਹੇ ਦੁਆਲੇ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਂਜਦਿਆਂ ਮਾਂਜਦਿਆਂ ਉਸਤਾਦ ਨੇ ਲੱਕੜਾਂ ਲੈਣ ਭੇਜਿਆ । ਲੱਕੜਾਂ ਚੁਕੀ ਆ ਰਿਹਾ ਸਾਂ ਚ ਪੈਰ ਵਿਚ ਬੋਤਲ ਦੀ ਸ਼ੀਸ਼ੀ ਚੁਭ ਗਈ । ‘‘
ਸੋਮਾ ਨੂੰ ਆਪਣਾ ਦੁੱਖ ਭੁਲ ਗਿਆ। ਉਸ ਨੇ ਭਰਾ ਦਾ ਫੱਟ ਧੋਤਾ ਤੇ ਫਿਰ ਚੁੰਨੀ ਨਾਲੋਂ ਲੀਰ ਪਾੜ ਕੇ ਉਸ ਨੂੰ ਘੁੱਟ ਕੇ ਬੰਨ ਦਿੱਤਾ।

(੩)

ਦੂਜੇ ਦਿਨ ਵਡੇ ਵੇਲੇ ਹੀ ਸੋਮਾ ਦੀ ਚਾਚੀ ਕਿਸੇ ਵਿਆਹ ਵਾਲੇ ਘਰ ਚਲੀ ਗਈ । ਸਿੰਮਾ ਨੂੰ ਰੱਖੜੀ ਲਈ ਚੰਗਾ ਮੌਕਾ ਮਿਲ ਗਿਆ । ਉਸ ਨੇ ਮੰਜੇ ਨਾਲੋਂ ਸਿਣੀ ਦੀ ਰੱਸੀ ਤੋੜੀ, ਫਿਰ ਚਾਚੀ ਦੇ ਇਕ ਪਾਟੇ ਹੋਏ ਭੋਛਣ ਨਾਲ ਤਿੱਲੇ ਦੀਆਂ ਕੁਝ ਤਾਰਾਂ ਲਾਹ ਕੇ ਉਸ ਉਤੇ ਵਲ ਦਿਤਆਂ ਪਰ ਫੰਮਣ ਬਣਾਨ ਲਈ ਉਸ ਨੂੰ ਕੋਈ ਚੀਜ਼ ਨਹੀਂ ਸੀ ਲਭਦੀ । ਸੋਚਦਿਆਂ ਸੋਚਦਿਆਂ ਉਸ ਨੂੰ ਚੇਤਾ ਆ ਗਿਆ । ਉਸ ਦੀ ਗੁਤ ਵਿਚ ਲਾਲ ਪਸ਼ਮ ਦਾ ਧਾਗਾ ਸੀ, ਗਤ ਖੋਲ ਕੇ ਉਸ ਨੇ ਧਾਗਾ ਕਢਿਆ । ਉਸ ਨੇ ਸਾਬਨ, ਨਾਲ ਧੋ ਕੇ ਸਕਾਇਆ ਤੇ ਫਿਰ ਕੈਂਚੀ ਨਾਲ ਉਸ ਦੀਆਂ ਫੁੰਮਣੀਆਂ ਕਟ ਕੇ ਤੇ ਜੋੜ ਕੇ ਰੱਖੜੀ ਬਣਾ ਲਈ ।
ਵੱਡੇ ਵੇਲੇ ਸਵੇਰੇ ਉਹ ਭਰਾ ਨੂੰ ਰੱਖੜੀ ਨਾ ਬੰਨ ਸਕੀ, ਕਿਉਂਕਿ ਉਹ ਪਰਭਾਤ ਵੇਲੇ ਹੀ ਕੰਮ ਤੇ ਚਲਾ ਜਾਂਦਾ ਸੀ । ਉਸ ਨੇ ਖੂਹ ਤੋਂ ਪਾਣੀ ਦੀ ਬਾਲਟੀ ਲਿਆ ਰੱਖੀ ਤਾਂ ਜੋ ਬਾਰਾਂ ਵਜੇ ਭਰਾ ਨੂੰ ਹਾ ਕੇ ਸਚੋ ਮੂੰਹ ਰੱਖੜੀ ਬੰਨੇ ।
‘‘ ਉਹ ਆ ਗਿਆ ’’, ਸੋਮਾ ਨੇ ਚਾਈਂ ਚਾਈਂ ਆਖਿਆ ‘‘ ਭਾ, ਪਹਿਲਾਂ ਨਾ ਲੈ, ਅਜ ਮੈਂ ਤੈਨੂੰ ਰੱਖੜੀ ਬੰਨਣੀ ਏ । ’’
ਰਾਮ ਲਾਲ ਨੇ ਪਾਟੀਆਂ ਬਾਹਾਂ ਵਾਲਾ ਝੱਗਾ ਲਾਹਿਆ

੩੬