ਪੰਨਾ:ਚੁਲ੍ਹੇ ਦੁਆਲੇ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਛਡਦਿਆਂ ਵੇਖ ਹੋਂਸਲੇ ਵਿਚ ਆ ਜਾਂਦਾ ਹੈ । ਸੋਮਾ ਦੀ ਮਾਨ ਕਾਇਆਂ ਹੀ ਪਲਟ ਗਈ । ਉਹ ਰਾਮ ਲਾਲ ਦੇ ਅਥਰੂਆਂ ਨੂੰ ਆਪਣੇ ਪੱਲੇ ਨਾਲ ਪੰਝਦੀ ਹੋਈ ਬੋਲੀ ‘‘ਭਾ ! ਤੂੰ ਕਿਉਂ ਰੋਵੇਂ ਸਖੀ ਸਾਂਦੀ ? ਤੇਰੇ ਹੁੰਦਿਆਂ ਮੈਨੂੰ ਕਿਹੜੀ ਚੀਜ਼ ਦੀ ਥੁੜ ਏ ? ਨਰੋ, ਮੇਰਾ ਵੀਰ, ਮੈਂ ਸਦਕੇ ਕੀਤੀ । ਇਥੇ ਤਕ ਪਹੁੰਚ ਕੇ ਸਮਾ ਦੀ ਅਵਾਜ਼ ਰੁਕ ਗਈ, ਪਰ ਫਿਰ ਵੀ ਉਸ ਨੇ ਆਪਣਾ ਅੱਥਰੂ ਨਾ ਡਿਗਣ ਦਿੱਤਾ। ਉਹ ਜਾਣਦੀ ਸੀ ਕਿ ਭਤਾ ਨੂੰ ਇਸ ਨਾਲ ਹੋਰ ਦੁਖ ਹੋਵੇਗਾ ।
ਰਾਮ ਲਾਲ ਰੱਖੜੀ ਨੂੰ ਧਿਆਨ ਨਾਲ ਵੇਖ ਕੇ ਫਿਰ ਬੋਲਿਆ:
‘‘ ਸੋਮਾ ! ਰਖੜੀ ਤੂੰ ਆਪੇ ਬਣਾਈ ਸੀ, ਤੈਨੂੰ ਵੀ ਪੈਸਾ ਨਹੀਂ ਸੀ ਲੱਭਾ ? ’’
ਹੁਣ ਸੋਮਾ ਪਾਸੋਂ ਹੋਰ ਸਹਾਰਾ ਨਾ ਹੋ ਸਕਿਆ । ਉਸ ਨੇ ਕਲ੍ਹ ਵਾਲੀ ਸਾਰੀ ਗੱਲ ਉਸ ਨੂੰ ਸੁਣਾ ਦਿੱਤੀ। ਪਰ ਨਿਕਰਮਣ ਨੂੰ ਪਤਾ ਨਹੀਂ ਸੀ ਕਿ ਚਾਚੀ ਵਿਆਹ ਵਾਲੇ ਘਰੋਂ ਆ ਕੇ ਪੰੜੀਆਂ ਵਿਚ ਖੜੀ ਸਾਰੀਆਂ ਗੱਲਾਂ ਸੁਣ ਰਹੀ ਹੈ।
ਆਪਣੀਆਂ ਗੱਲਾਂ ਹੁੰਦੀਆਂ ਵੇਖ ਕੇ ਉਹ ਹੋਰ ਨਾ ਜਰ ਸਕੀ, ਤੇ ਸਾਹਮਣੇ ਆ ਕੇ ਬੋਲੀ, “ਕਿਉਂ ਨੀ ਕਲਹਿਣੀਏ ਨੇ ! ਕਿਹੜੇ ਮੈਂ ਤੇਰੇ ਪਿਉ ਦੀ ਖੱਟੀ ਦੇ ਨੇੜੇ ਲਏ ਸਨ ਨੀ ? (ਰਾਮ ਲਾਲ ਨੂੰ) ਤੇ ਤੂੰ ਏ , ਨਾ ਜਿਹੜਾ ਸਾਹਨ. ਤੇ ਇਕ ਅੱਗ ਦਾ ਪਲੀਤਾ ਵੱ । ਮਰ ਜਾਓ ਤੁਸੀਂ ਰੱਬ ਕਰ ਕੇ, ਤੁਹਾਥੋਂ ਮੈਨੂੰ ਇਹੋ ਹੀ ਨਫਾ ਮਿਲਣਾ ਸੀ ? ਗੋਲੀ ਜੋਗਿਉ ! ਤੁਹਾਨੂੰ ਇਸ ਲਈ ਇਡੇ ਕੀਤਾ ਏ ? ਮੁੰਹ ਵਿਚ ਦੰਦ ਨਹੀਂ ਸੀ ਨੇ ਜਦੋਂ ਅੱਤਰੋ ਨਖੱਤਰੇ ਜੰਮ ਕੇ ਸਟ

੪੦