ਪੰਨਾ:ਚੁਲ੍ਹੇ ਦੁਆਲੇ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂੰਗਰਾ ਇਹ ਧਨ ਬਚਾਣ ਕਰਕੇ ਥੋੜੀ ਆਮਦਨ ਦੇ ਬਾਵਜੂਦ ਵੀ ਦੂਜਿਆਂ ਨਾਲੋਂ ਸਖਾਲਾ ਜਾਪਦਾ ਸੀ, ਆਪਣੇ ਬਰਾਬਰ ਦਿਆਂ ਨਾਲੋਂ ਉਸ ਦੇ ਜੀਵਨ ਦਾ ਮਿਆਰ ਉੱਚਾ ਹੁੰਦਾ ਜਾ ਰਿਹਾ ਸੀ, ਇਸ ਕਰ ਕੇ ਉਸ ਨਾਲ ਈਰਖਾ ਬੇ-ਅੰਤ ਹੁੰਦੀ ਜਾ ਰਹੀ ਸੀ ।
ਇਨਾਂ ਵਿਚੋਂ ਕਈਆਂ ਨੇ ਉਸ ਦੇ ਵਿਰੁਧ, ਪ੍ਰਚਾਰ ਸ਼ੁਰੂ ਕਰ ਦਿਤਾ। ਜਿਨ੍ਹਾਂ ਪਿੰਡਾਂ ਵਿਚ ਉਸ ਨੇ ਆਪਣੇ ਬਾਗ ਵਿਚੋਂ ਬੂਟੇ ਲਿਜ਼ਾ ਲਿਜਾ ਕੇ ਬਾਗ਼ ਲੁਆਏ ਸਨ, ਉਹਨਾਂ ਵਿਚ ਇਸ ਤਰ੍ਹਾਂ ਦਸਿਆ ਗਿਆ ।
‘‘ ਇਹ ਗਰੀਬਾਂ ਨਾਲ ਹਮਦਰਦੀ ਨਿਰੋਲ ਇਕ ਬਹਾਨਾ ਹੈ-ਇਹ ਨਿਗੁਣੇ ਬੂਟੇ ਦੇ ਦਾ ਹੈ, ਪਰ ਜਦੋਂ ਦੂਜਿਆਂ ਦੀ ਮਿਹਨਤ ਨਾਲ ਬਾਗ ਪ੍ਰਫੁੱਲਤ ਹੋ ਜਾਣਗੇ, ਤਾਂ ਇਹ ਮਾਲਕ ਬਣ ਜਾਇਗਾ,ਇਹ ਬੜਾ ਚਾਲਾਕ ਹੈ, ਇਸ ਦੀਆਂ ਸੁਗਾਤਾਂ ਸਿਰਫ਼ ਇਸਤ੍ਰੀਆਂ ਦੇ ਮਨ ਭਰਮਾਣ ਲਈ ਹਨ ਕਿਉਂਕਿ ਇਸ ਦਾ ਚਾਲ-ਚਲਨ ਸ਼ਕੀਆ ਹੈ ।- ’’
ਜਨਤਾ ਦਾ ਭਾਵ ਹੈ ਕਿ ਉਹ ਮਾੜੀ ਗਲ ਉਤੇ ਚੰਗੀ ਨਾਲੋਂ ਛੇਤੀ ਯਕੀਨ ਕਰ ਲੈਂਦੇ ਹਨ ! ਚੰਗੀ ਗਲ ਉਤੇ ਯਕੀਨ ਕੀਤਿਆਂ ਯਕੀਨ ਕਰਨ ਵਾਲੇ ਨੂੰ ਅਪਣਾ ਆਪ ਕੁਝ ਛੋਟਾ ੨ ਭਾਸ਼ਣ ਲਗ ਪੈਂਦਾ ਹੈ ਤੇ ਇਹ ਸਾਨੂੰ ਕਿਸੇ ਨੂੰ ਵੀ ਪਰਵਾਨ ਨਹੀਂ ਹੁੰਦਾ, ਪਰ ਮਾੜੀ ਗਲ ਦਾ ਯਕੀਨ ਕੀਤਿਆਂ ਅਸੀਂ ਪਲ ਭਰ ਲਈ ਮੁਕਾਬਲੇ ਵਿਚ ਆਕੇ ਕੁਝ ਉਚੇ ਉਚੇ ਜਾਪਣ ਲਗ ਪੈਂਦੇ ਹਾਂ।
ਇਸ ਮਨੁਖੀ ਫ਼ਿਤਰਤ ਦੇ ਅਧੀਨ ਉਹੀ ਅਖਾਂ, ਜਿਨ੍ਹਾਂ ਵਿਚ ਕਲ ਪ੍ਰੇਮ-ਪੂੰਗਰੇ ਲਈ ਸ਼ਰਧਾ ਜਿਹੀ ਸੀ, ਅਜ ਘ੍ਰਿਣਾ ਨਾਲ ਭਰਪੂਰ ਸਨ । ਕਈਆਂ ਨੂੰ ਇਹ ਕਹਿ ਕੇ ਵੀ ਭੜਕਾਇਆ ਗਿਆ:-
ਇਹ ਤੁਹਾਡੇ ਨਾਲ ਦਰਦ ਦੀ ਕਹਾਣੀ ਬਨਾਉਟੀ ਹੈ । ਏਥੇ ਇਹ ਭਾਵੇਂ, ਤੁਹਾਡੇ ਨਾਲ ਭੁੰਜੇ ਬਹਿ ਜਾਂਦਾ ਹੈ, ਤੁਹਾਡੀ ਰੁੱਖੀ

੫੭