ਪੰਨਾ:ਚੁਲ੍ਹੇ ਦੁਆਲੇ.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘‘ ਨਹੀਂ ਜੀ । ’’ ਚਲੇ ਕੋਲ ਬੈਠੀ ਮੁਟਿਆਰ ਨੇ ਗਰਮ ਰੂ ਦਾ ਗੋਹੜਾ ਰਜਨੀ ਨੂੰ ਫੜਾ ਕੇ ਆਖਿਆ, ਮੈਂ ਕਿਹੜੀ ਬਿਗਾਨੇ ਥਾਂ ਵਾਂ, ਮੇਰਾ ਭਰਾ ਰੋਜ਼ ਮੈਨੂੰ ਆ ਕੇ ਮਿਲ ਜਾਂਦਾ ਏ ਤੇ ਹਮੇਸ਼ਾਂ ਇਹੋ ਤਗੀਦ ਕਰਦਾ ਏ ਕਿ ਜਦੋਂ ਇਹ ਰਾਜ਼ੀ ਹੋਣ ਓਦੋਂ ਹੀ ਉਹ ਮੈਨੂੰ ਉਹ ਘਰ ਲਿਜ਼ਾਇਗਾ ।
‘‘ ਤੁਸੀਂ ਫ਼ਿਕਰ ਨਾ ਕਰੋ ’’ ਪਤਨੀ ਨੇ ਆਖਿਆ, ਮੈਂ ਵਰੋ ਨੂੰ ਰਤਾ ਔਖਾ ਨਹੀਂ ਹੋਣ ਦਿਆਂਗੀ, ਇਹਦੇ ਬਿਨਾਂ ਪਿਛਲੀਆਂ ਦੇ ਰਾਤਾਂ ਮੈਂ ਤੁਹਾਡੀ ਸੇਵਾ ਨਹੀਂ ਸੀ ਕਰ ਸਕਦੀ-ਵਰੋ ਬੰਦੀ ਨੇ ਅੱਖ ਨਾਲ ਅੱਖ ਨਹੀਂ ਲਈ। ’’
‘‘ ਵੀਰੋ, ਜੇ ਤੂੰ ਮੇਰੀ ਬੇੜੀ ਨੂੰ ਮੇਰੇ ਸਮੇਤ ਹੀ ਡੁਬ ਜਾਣਨ ਦੇਂਦੀਓ ਤਾਂ ਅਜ਼ ਏਡੀ ਔਖੀ ਨਾ ਹੁੰਦੀਓ। ’’
‘‘ ਕਦੇ ਵਸ ਕੀਤਿਆਂ ਕੋਈ ਆਪਣੇ ਪ੍ਰਾਣ ਸਰੀਰ ਵਿਚੋਂ ਨਿਕਲਣ ਦਾ ਏ-ਮੇਰੇ ਭਰਾ ਨੂੰ ਪੁਛਣਾ, ਕੀਕਰ ਮੈਂ ਤੁਹਾਡੀ ਬੇੜੀ ਨੂੰ ਉਡੀਕਦੀ ਸਾਂ, ਏਸੇ ਉਡੀਕ ਵਿਚ ਅੱਖਾਂ ਦਰਿਆਂ ਉਤੇ ਅੱਡੀਆਂ ਹੋਈਆਂ ਸਨ ਕਿ ਤੁਹਾਡਾ ਬੇੜੀ ਮੈਨੂੰ ਆਉਂਦੀ ਦਿਸ਼ੀ, ਕਢੇ ਨਾਲ ਟਕਰਾਈ ਐਉਂ ਜਾਪਿਆ ਜਿਵੇਂ ਉਸ ਮੇਰੇ ਨਾਲ ਟੱਕਰ ਖਾਧੀ-ਮੈਂ ਚੀਕਾਂ ਮਾਰੀਆਂ ਤੇ ਪਿੰਡ ਕੱਠਾ ਹੋ ਗਿਆ। ’’
‘‘ ਫਾਟਕ ਉਤੇ ਚੌਕੀਦਾਰ ਦੇ ਕਿਸੇ ਨਾਲ ਝਗੜਨ ਦੀ ਆਵਾਜ਼ ਆਈ।
‘‘ ਅਸਾਂ ਮਿਲਣਾ ਜ਼ਰੂਰ ਏ ’’
‘‘ ਉਹ ਬੜੇ ਔਖੇ ਨੇ-ਉਹਨਾਂ ਨਾਲ ਮਿਲਣ ਦੀ ਕਿਸੇ ਨੂੰ ਆਗਿਆ ਨਹੀਂ ਹੈ। ’’
ਜਾ-ਤੂੰ ਪੁਛ ਆ-ਅਸੀਂ ਉਹਨਾਂ ਪਿੰਡਾਂ ਤੋਂ ਆਏ ਹਾਂ, ਜਿਨ੍ਹਾਂ ਵਿਚ ਉਹ ਰੋਜ਼ ਬੂਟੇ ਵੰਡਣ ਜਾਂਦੇ ਸਨ। ’’
‘‘ ਤੇ ਜਿਨ੍ਹਾਂਨੇ ਉਹਨਾਂ ਦਾ ਸਿਰ ਪਾੜ ਦਿਤਾ ਏ ਛਾਤੀ ਵਿਚ ਵੱਟੇ ਮਾਰੇ ਨੇ । ਚੌਕੀਦਾਰ ਨੇ ਅੱਖਾਂ ਲਾਲ ਕਰਕੇ ਆਖਿਆ।

੬੧