ਪੰਨਾ:ਚੁਲ੍ਹੇ ਦੁਆਲੇ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੱਲਾ ਭੰਡਾਰ ਹਨ । ਸਮਾਜ ਦੀ ਉਸਾਰੀ ਸਾਮਵਾਦੀ ਹਾਂ ਤੇ ਕਰਨਾ ਚਾਹੁੰਦੇ ਹਨ । ਪੇਂਡੂ ਤੇ ਸ਼ਹਿਰੀ ਦੋਹਾਂ ਜੀਵਨਾਂ ਦਾ ਚਿਤਰ ਆਪ ਬੜੇ ਸਫਲ ਢੰਗ ਨਾਲ ਖਿਚਦੇ ਹਨ । ਵਰਗ ਯੁਧ ਨੂੰ ਭਲੀ ਭਾਂਤ ਬਿਆਨਦੇ ਹਨ । ਤਕਨੀਕ ਪੱਛਮੀ ਹੈ ਅਤੇ ਮਨੋਵਿਗਿਆਨ ਦੇ ਮਾਹਿਰ ਹਨ । ਅਧਿਆਪਕ ਤੇ ਵਿਦਵਾਨ ਹੋਣ ਕਰਕੇ ਬੋਲੀ ਕਈ ਵਾਰੀ ਪੰਜਤਾਨਾ ਹੋ ਜਾਂਦੀ ਹੈ । ਪਾਤਰਾਂ ਦੀ ਆਪਸੀ ਗੋਲ ਬਾਤ ਵਿਚ ਕਮਾਲ ਦੀ ਵਾਸਤਵਕਤਾ ਹੈ । ਕਲਾ-ਪੂਰਤ ਸੰਕੇਤਾਂ ਰਾਹੀਂ ਵਿਅਕਤੀਆਂ ਦੇ ਅਚੇਤ ਮਨ ਨੂੰ ਭੀ ਫਰੋਲ ਲੈਂਦੇ ਹਨ ।
ਕਹਾਣੀ ਕਲਾਂ ਬਾਬਤ ਗ਼ਜ਼ਬ ਦੀ ਸੂਝ ਹੈ । ਕਈ ਕਹਾਣੀਆਂ ਤਾਂ ਪੱਛਮ ਦੀਆਂ ਚੋਣਵੀਆਂ ਕਹਾਣੀਆਂ ਦਾ ਟਾਕਰਾ ਕਰਦੀਆਂ ਹਨ। ਸਮੇਂ ਸਥਾਨ ਤੇ ਕਰਮ ਦੀਆਂ ਏਕਤਾਵਾਂ ਦੀ ਕੀਮਤ ਸਮਝਦੇ ਹਨ । ਗੱਲ ਨੂੰ ਕਹਾਣੀ ਦੀ ਜਾਨ ਖਿਆਲ ਕਰਦੇ ਹਨ । ਆਪ ਦੇ ਕਥਨ ਅਨੁਸਾਰ ‘‘ ਮੁੱਢਲੀ ਚੀਜ਼ ਗੱਲ ਹੈ, ਪ੍ਰਕਰਣ; ਇਹ ਗਲ ਭਾਵੇਂ ਕੋਈ ਘਟਨਾਂ ਹੋਵੇ, ਕੋਈ ਹੋਰ ਵਰਣਨ ਜਾਂ ਵਾਰਤਾ । ’’ ਗੱਲ ਕਰਦੇ ਹਨ ਨਾਟਕੀ ਅੰਦਾਜ਼ ਵਿਚ ਅਤੇ ਸੱਜਰੇ ਨਵੀਨ ਢੰਗ ਨਾਲ। ਸੰਜਮ, ਸੰਕੋਚ ਹਾਸ ਰਸ ਤੇ ਟਕੋਰ ਇਹਨਾਂ ਦੀਆਂ ਕਹਾਆਣੀਆਂ ਦੇ ਗੁਣ ਹਨ
‘ਪੇਮੀ ਦੇ ਨਿਆਣੇ’ ਇਕ ਸਫਲ ਕਹਾਣੀ ਹੈ। ਦੋ ਕਿਜਾਣ ਬੱਚੇ ਆਪਣੇ ਪਿਤਾ ਨੂੰ ਰੋਟੀ ਦੇਣ ਜਾਂਦੇ ਹਨ। ਰਾਹ ਵਿਚ ਜਰਨੈਲੀ ਸੜਕ ਉਨ੍ਹਾਂ ਵਾਸਤੇ ਭੇਸਾਗਰ ਹੈ ਕਿਉਕਿ ਉਸ ਤੇ ਪਠਾਣ ਰਾਸ਼ਿਆਂ ਦੀ ਆਵਾਜਾਈ ਹੈ। ਕੁੱਝ ਦੇਰ ਠਠੰਬਰ ਖੜੇ ਰਹਿੰਦੇ ਹਨ । ਫਿਰ ਆਪਣੀ ਮਾਂ ਦੇ ਨਾਉਂ ਦੇ ਸਹਾਰੇ ਸੜਕ ਪਾਰ ਕਰ ਜਾਂਦੇ ਹਨ। ਮਾਂ ਦਾ ਨਾਉਂ ਉਨ੍ਹਾਂ ਦੇ ਢਹਿੰਦੇ ਮਨ ਨੂੰ ਢੋਈ ਦਾ ਕੰਮ ਦਿੰਦਾ ਹੈ । ਕਹਾਣੀਕਾਰ ਨੇ ਬਾਲਕ ਮਨੋ ਵਿਗਿਆਨ ਖਾਸ ਕਰਕੇ ਡਰ ਤੋਂ ਉਪਜੇ ਮਨੋ ਭਾਵਾਂ ਨੂੰ ਸੁਚੱਜੇ ਢੰਗ ਨਾਲ ਦਰਸਾ-

੭੦