ਪੰਨਾ:ਚੁਲ੍ਹੇ ਦੁਆਲੇ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਆ ਹੈ । ਬਚਿਆਂ ਦਾ ਭਰਮ ਭਾਵ ਵਿਚ ਯਕੀਨ ਲੋਕ ਭਰਮ ਭਾਵ ਦਾ ਪ੍ਰਤੀਬਿੰਬ ਦਸਿਆ ਹੈ ।
‘ਸ਼ਾਮ ਲਾਲ ਵੇਦਾਂਤੀ ’’ਭੀ ਆਪ ਦੀ ਇਕ ਚੋਣਵੀਂ ਕਹਾਣੀ ਹੈ। ਸ਼ਾਮ ਲਾਲ ਵੱਡਾਪਰਵਾਰੀ,ਭੁੱਖ ਨੰਗ ਅਤੇ ਕਰਜ਼ੇ ਵਿਚ ਧਸਿਆ ਹੋਇਆ ਭੀ ਵੇਦਾਂਤੀ ਸੋਚ ਉਡਾਰੀਆਂ ਵਿਚ ਪਰਸੰਨ ਰਹਿੰਦਾ ਹੈ। ਕਿਸਮਤ ਦੇ ਸਾਹਮਣੇ ਜਤਨ ਨੂੰ ਨਗੂਣਾ ਜਾਣਦਾ ਹੈ । ਸੋ ਸ਼ਾਮ ਲਾਲ ਦਾ ਪਾਤਰ ਕੇਂਦਰ ਹੈ ਅਤੇ ਇਸ ਦੇ ਦੁਆਲੇ ਕਹਾਣੀ ਗੁੰਦੀ ਹੈ । ਟਬਰਦਾਰੀ, ਆਰਥਕ ਮਜਬੂਰੀਆਂ ਅਤੇ ਭੀੜੇ ਨਰਕੀ ਘਰ ਦੇ ਚਿਤ੍ਰ ਭਲੀ ਭਾਂਤ ਖਿਚੇ ਹਨ।


--

੭੧