ਪੰਨਾ:ਚੁਲ੍ਹੇ ਦੁਆਲੇ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੇਮੀ ਦੇ ਨਿਆਣੇ


ਵੀਹ ਕੁ ਸਾਲ ਪਹਿਲਾਂ ਦੀ ਗੱਲ ਹੈ । ਮੈਂ ਸੱਤ ਵਰੇ ਦਾ ਸਾਂ ਤੇ ਮੇਰੀ ਵੱਡੀ ਭੈਣ ਗਿਆਰਾਂ ਵਰੇ ਦੀ । ਅਸਾਡਾ ਖੇਤ ਘਰੋਂ ਮੀਲ ਕੁ ਦੀ ਵਿਥ ਤੇ ਸੀ,ਅੱਧ ਵਿਚਕਾਰ ਇਕ ਜਰਨੈਲੀ ਸੜਕਲੰਘਦੀ ਸੀ, ਜਿਸ ਵਿਚੋਂ ਜਾਂਗਲੀਆਂ, ਪਠਾਣਾਂ, ਰਾਸ਼ਿਆਂ ਤੇ ਹੋਰ ਪਰਦੇਸੀਆਂ ਦਾ ਕਾਫ਼ੀ ਲਾਂਘਾ ਸੀ। ਅਸੀਂ ਸਭ ਅਖਾਣੇ ਜਿਨਾਂ ਨੂੰ ਸ਼ਿਆਂ ਤੋਂ ਘਰ ਬੈਠਿਆਂ ਵੀ ਡਰ ਆਉਂਦਾ ਸੀ; ਇਸ ਸੜਕ ਵਿਚੋਂ ਦੀ ਕਿਸੇ ਸਿਆਣੇ ਦੇ ਸਾਥ ਤੋਂ ਬਗੈਰ ਲੰਘਣ ਤੋਂ ਬਹੁਤ ਭੈ ਖਾਂਦੇ ਸਾਂ । ਪਰ ਟੰਟਾ ਇਹ ਸੀ ਕਿ ਦਿਨੇ ਇਕ ਦੋ ਵੇਲੇ ਅਸਾਨੂੰ ਖੇਤ ਬਾਪੁ ਤੇ ਕਾਮੇ ਦੀ ਰੋਟੀ ਫੜਾਣ ਜ਼ਰੂਰ ਜਾਣਾ ਪੈਂਦਾ ਸੀ ਤੇ ਅਬਾਡੀ ਅਵਸਥਾ ਹਰ ਰੋਜ਼ ਇਕ ਮੁਸ਼ਕਿਲ ਘਾਟੀ ਲੰਘਣ ਵਾਲੀ ਹੁੰਦੀ ਸੀ ।
ਅਸੀਂ ਆਮ ਤੌਰ ਤੇ ਘਰੋਂ ਤਾਂ ਹੌਸਲਾ ਕਰਕੇ ਇਕੱਲੇ ਹੀ ਤੁਰ ਪੈਂਦੇ, ਪਰ ਜਦ ਸੜਕ ਦੋ ਤਿੰਨ ਘੁਮਾਉਂ ਦੀ ਵਿਥ ਤੇ ਰਹਿ ਜਾਂਦੀ ਤਾਂ ਨਹਿਰੀ ਸੂਆ ਟੱਪਣ ਲਗੇ ਪਠੋਰਿਆਂ ਵਾਕਰ ਖਲੋ ਕੇ

੭੨