ਪੰਨਾ:ਚੁਲ੍ਹੇ ਦੁਆਲੇ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

‘‘ ਹੋਰ ਕੀ? ’’ ਉਸ ਨੇ ਜਵਾਬ ਦਿਤਾ |
ਅਸੀਂ ਰਾਤ ਨੂੰ ਘਰੋਂ ਬਾਹਰ ਤਾਂ ਘਟ ਹੀ ਕਦੇ ਨਿਕਲੇ ਸਾਂ, ਪਰ ਇਹ ਸੁਣਿਆ ਹੋਇਆ ਸੀ ਕਿ ਜੇ ਡਰ ਲਗੇ ਤਾਂ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਹੈ, ਫਿਰ ਡਰ ਹਟ ਜਾਂਦਾ ਹੈ। ਅਸਾਡੀ ਮਾਂ ਅਸਾਨੂੰ ਅਜਾਡੇ ਮਾਮੇ ਦੀ ਗੱਲ ਸੁਣਾਂਦੀ ਹੁੰਦੀ ਸੀ । ਇਕ ਵਾਰੀ ਅਸਾਡਾ ਮਾਮਾ ਤੇ ਇਕ ਬਾਹਮਣ ਕਿਤੇ ਰਾਤ ਨੂੰ ਕਿਸੇ ਪਿੰਡ ਦਿਆਂ ਸਿਵਿਆਂ ਵਿਚੋਂ ਲੰਘ ਰਹੇ ਸਨ ਕਿ ਉਨਾਂ ਦੇ ਪੈਰਾਂ ਵਿਚ ਵਡੇ ਵਡੇ ਦਗਦੇ ਅੰਗਿਆਰ ਡਿਗਣ ਲਗ ਪਏ । ਬਾਹਮਣ ਨੇ ਅਸਾਡੇ ਮਾਮੇ ਨੂੰ ਪੁਛਿਆ, “ਕੀ ਕਰੀਏ ?' ਉਸ ਨੇ ਕਿਹਾ, 'ਪੰਡਤ ਜੀ ਵਾਹਿਗੁਰੂ ਦਾ ਨਾਮ ਲਵੇਂ । ਅਸਾਡਾ ਮਾਮਾ ਵਾਹਿਗੁਰੂ ਵਾਹਿਗੁਰੂ ਕਰਨ ਲਗ ਪਿਆ, ਪੰਡਤ ਰਾਮ ਰਾਮ । ਅੰਗਿਆਰ ਡਿਗਦੇ ਤਾਂ ਰਹੇ ਪਰ ਉਨਾਂ ਤੋਂ ਦੂਰ । ਅਸਾਨੂੰ ਇਸ ਗੱਲ ਕਰਕੇ ਆਪਣੇ ਮਾਮੇ ਤੇ ਬੜਾ ਮਾਣ ਸੀ।
’’ ਆਪਾਂ ਵੀ ਵਾਹਿਗੁਰੂ ਕਰੀਏ, ‘‘ ਮੈਂ ਦੱਸਿਆ
ਵਾਹਿਗੁਰੂ ਤੋਂ ਤਾਂ ਭੂਤ ਪਰੇਤ ਈ ਡਰਦੇ ਨੇ, ਆਦਮੀ ਨੀ ਡਰਦੇ, ’’ ਮੇਰੀ ਭੈਣ ਨੇ ਕਿਹਾ ।
ਮੈਂ ਮੰਨ ਗਿਆ । ਸੜਕ ਵਿਚ ਪਿਆ ਹਾਸ਼ਾ ਤਾਂ ਆਦਮੀ ਸੀ, ਉਹ ਰਬ ਤੋਂ ਕਦ ਡਰਨ ਲਗਾ ਸੀ ?
‘‘ ਤਾਂ ਫੇਰ ਹੁਣ ਕੀ ਕਰੀਏ ? ’’
ਅਸੀਂ ਪੰਜ ਸਤ ਮਿੰਟ ਸਹਿਮ ਕੇ ਖਲੋਤੇ ਰਹੇ। ਹਾਲੇ ਵੀ ਅਸਾਡੇ ਦਿਲਾਂ ਵਿਚ ਆਬ ਸੀ ਕਿ ਕੋਈ ਆਦਮੀ ਇਸ ਰਾਸ਼ੀ ਆਦਮੀ ਨੂੰ ਡਰਾਣ ਵਾਲਾ ਅੰਸਾਡੇ ਨਾਲ ਆ ਮਿਲੇਗਾ । ਪਰ ਇਹ ਆਸ ਪੂਰੀ ਹੁੰਦੀ ਨਾ ਦਿਸੀ।
ਅਸੀਂ ਇਕ ਦੂਸਰੇ ਦੇ ਮੂੰਹ ਵਲ ਤੱਕਦੇ ਰਹੇ ਪਰ ਅਜਿਹੇ ਸਮੇਂ ਅਸੀਂ ਉਸ ਵੇਲੇ ਇਕ ਦੂਸਰੇ ਦੇ ਚਿਹਰਿਆਂ ਵਿਚ ਕੀ ਲਭ ਸਕ ਦੇ ਸਾਂ ? ਅਸਾਡਾ ਭਰੱਪਣ, ਅਸਾਡੀ ਏਕਤਾ ਬੇ-ਕਰਾਰ

੭੬