ਪੰਨਾ:ਚੁਲ੍ਹੇ ਦੁਆਲੇ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘਟੋ ਘਟ ਬੱਚਿਆਂ ਲਈ ਜਿਨ੍ਹਾਂ ਨੂੰ ਦਿਨ ਭਰ ਦੇ ਨੱਸਣ ਟੱਪਣ ਤੋਂ ਬਾਦ ਖੂਬ ਭੁਖ ਲਗ ਰਹੀ ਹੁੰਦੀ ਸੀ- ਕਿਉਂ ਨੀਂਦ ਨੇ ਗਰੀਬੀ ਅਮੀਰੀ ਦੇ ਫਰਕ ਨੂੰ ਦੂਰ ਕਰ ਦੇਣ ਹੁੰਦਾ ਸੀ । ਆਸ਼ਾ ਭਰਪੂਰ ਸਾਰੇ ਜੀਅ ਟੱਬਰ ਵਿਚ ਆਪਣੀ ਆਪਣੀ ਮਹੱਤਤਾ ਅਨੁਸਾਰ ਮੰਜੀਆਂ ਤੇ ਯਾ ਭੋਇੰ ਤੇ-ਸ਼ਾਮ ਲਾਲ ਤੇ ਪੰਨਾ ਮੰਜੀਆਂ ਦੇ ਅਰ ਦੁਸਰੇ ਭੋਇੰ ਤੇ ਚੌਕੜੀਆਂ ਮਾਰਕੇ ਰੋਟੀ ਖਾਣ ਲਈ ਬੈਠ ਗਏ । ਵਿਧਾਤਾ ਵਾਂਗ ਹੀ ਨਿਰਚੇਤ ਅਰ ਉਸ ਤੋਂ ਘਟ ਕਾਣੀ ਵੰਡ ਕਰਨ ਵਾਲੀ ਮਾਂ ਨੇ ਰੋਟੀਆਂ ਵਰਤਾ ਦਿਤੀਆਂ ।

ਰੋਟੀ ਖਾ ਚੁਕਣ ਤੇ ਸਾਰੇ ਆਪਣੀਆਂ ਆਪਣੀਆਂ ਮੰਜੀਆਂ ਤੇ ਡਿਗ ਪਏ । ਛੋਟੇ ਬੱਚੇ ਨੀਂਦ ਨੇ ਇਤਨਾ ਦਬਾ ਲਏ ਸਨ ਕਿ ਉਨਾਂ ਦੇ ਬਿਸਤਰੇ ਕਰਨੇ ਵੀ ਔਖੇ ਹੋ ਗਏ ਸਨ । ਮਾਂ, ਪਿਉ ਤੇ ਵਿੱਦਿਆ ਹਾਲ ਜਾਗ ਰਹੇ ਸਨ । ਪੰਨਾਂ ਨੀਂਦ ਤੇ ਜਾਗ ਦੀ ਵਿਚਕਾਰਲੀ ਹਦ ਤੇ ਘੁੰਮ ਰਿਹਾ ਸੀ ।

ਇਸ ਆਪਤ-ਵਿਗਾਸ ਦੇ ਸਮੇਂ ਦੀ ਸ਼ਾਮ ਲਾਲ ਨੂੰ ਸਾਰੇ ਦਿਨ ਤੋਂ ਉਡੀਕ ਤਾਂ ਸੀ । ਮਾਂ ਨੇ ਹਾਲੀ ਮਸਾਂ ਹੀ ਭਾਂਡੇ ਮਾਂਜੇ ਧੋਤੇ ਹੋਣਗੇ ਕਿ ਉਹ ਆਪਣੀ ਫ਼ਿਲਾਸਫ਼ੀ ਜਾ ਵਿਸਥਾਰ ਕਰਨ ਲੱਗ ਪਿਆ, ਜਿਸ ਲਈ ਉਹ ਪਿਛਲ ਇਕ ਘੰਟੇ ਤੋਂ ਤਿਆਰੀ ਕਰ ਰਿਹਾ ਸੀ ।

"ਮੈਂ ਹੈਰਾਨ ਹਾਂ, ਭਾਗਵਾਨੇ, ਕਿਸਮਤ ਕਿਉਂ ਇਸ ਤਰ੍ਹਾਂ ਸਾਡੇ ਨਾਲ ਰੁਸ ਗਈ ਹੈ," ਵੇਦਾਂਤੀ ਸ਼ਾਮ ਲਾਲ ਨੇ ਕਿਹਾ ।

"ਹਾਂ, ਲਾਲਾ ਜੀ," ਭਾਗਵਾਨ ਨੇ ਜਵਾਬ ਦਿਤਾ ।

"ਕੀ ਕਮਾਈ ਕੀਤੀ ਹੈ ਅੱਜ ਮੈਂ ? ਭਲਾ, ਬੁਝ ਤਾਂ ।"

"ਹਾਂ, ਕਿੰਨੀ ਕੁ ?" ਗੁੰਬਜ਼ ਦੀ ਆਵਾਜ਼ ਆਈ ।

"ਤਿੰਨ ਆਨੇ," ਸ਼ਾਮ ਲਾਲ ਨੇ ਨਾਟਕੀ ਅੰਦਾਜ਼ ਵਿਚ ਦੱਸਿਆ ।

"ਫਿਟੇ ਮੂੰਹ ਅਜਿਹੀ ਕਿਸਮਤ ਦਾ, ਕੋਈ ਕੀ ਕਰੇ ?"{{rh|੮੬}