ਪੰਨਾ:ਚੁਲ੍ਹੇ ਦੁਆਲੇ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਉਸਨੂੰ ਵਿਗਾੜਨਾ ਠੀਕ ਨਾ ਸਮਝਿਆ ਨਹੀਂ ਤੇ ਮੈਂ ਪੂਛਦਾ, ‘ਕਿਸ ਮਹੀਨੇ ਦੇ ਵਿਸ਼੍ਵ ਮਿੱਤਰ ਦੀ ਗੱਲ ਹੈ ਤੇ ਲੇਖ ਦਾ ਨਾਂ ਕੀ ਸੀ।’
ਉਹ ਪੁਛਣ ਲਗਾ, ‘ਤੁਹਾਡਾ ਨਾਂ?’

ਮੈਂ ਆਪਣਾ ਨਾਂ ਦੱਸਿਆ ਤੇ ਉਹ ਬੋਲਿਆ, ‘ਉਹ ਲੇਖ ਮੈਂ ਬੜੇ ਸ਼ੌਕ ਨਾਲ ਪੜ੍ਹਿਆ ਸੀ। ਉਹ ਜ਼ਰੂਰੀ ਹੀ ਤੁਹਾਡਾ ਹੀ ਹੋਵੇਗਾ......ਇਹ ਬਹੁਤ ਵੱਡਾ ਕੰਮ ਹੈ ਜੀ।’
ਇਸ ਪ੍ਰਸੰਸਾ ਨੇ ਮੈਨੂੰ ਹੋਰ ਵੀ ਸ਼ਰਮਿੰਦਾ ਕਰ ਦਿਤਾ। ਇਹ ਬਹੁਤ ਵੱਡਾ ਕੰਮ ਹੈ ......ਜੇ ਇਹ ਵੱਡਾ ਕੰਮ ਹੈ ਤਾਂ ਮੇਰੀ ਮਾਲੀ ਹਾਲਤ ਐਨੀ ਖਰਾਬ ਕਿਉਂ ਹੈ?......ਲਾਰੀ ਦਾ ਟਿਕਟ ਲਗਦਾ ਹੈ ਪੰਦਰਾਂ ਆਨੇ, ਮੇਰੇ ਪਾਸ ਹਨ ਕੇਵਲ ਨੌਂ ਆਨੇ।
ਉਹ ਬੋਲਿਆ, ‘ਹੁਣ ਤੁਸੀਂ ਚਿੰਤਾ ਨਾ ਕਰੋ। ਮੈਂ ਤੁਹਾਡਾ ਬੰਦੋਬਸਤ ਆਪਣੇ ਜ਼ਿੰਮੇਂ ਲੈਂਦਾ ਹਾਂ। ਤੁਸੀਂ ਕਿਸੇ ਨੂੰ ਇਹ ਨਾ ਕਹਿਣਾ ਕਿ ਤੁਹਾਡੇ ਪਾਸ ਪੈਸੇ ਥੋੜੇ ਹਨ। ਲਾਰੀ ਉਤੇ ਬੈਠ ਜਾਣਾ, ਹਾਲੀ ਲਾਰੀ ਦੋ ਘੰਟਿਆਂ ਤੀਕ ਚਲੇਗੀ। ਉਦੋਂ ਤੀਕ ਮੈਂ ਵੇਖ ਲਵਾਂਗਾ |'
ਅੱਡੇ ਉਤੇ ਪਹੁੰਚ ਕੇ ਉਸ ਨੇ ਮੈਨੂੰ ਆਰਾਮ ਨਾਲ ਲਾਗੇ ਵਿਚ ਬਿਠਾ ਦਿਤਾ। ਉਹ ਆਪ ਟਿਕਟ ਕਨਡੱਕਟਰ ਨੂੰ ਜਾ ਕੇ ਮਿਲਿਆ। ਕੀ ਪਤਾ, ਉਸ ਕੋਲ ਉਸ ਕੀ ਕੀ ਸੱਚ ਝੂਠ ਬੋਲਿਆ, ਮੈਂ ਤਾਂ ਇਨਾਂ ਹੀ ਜਾਣਦਾ ਹਾਂ ਕਿ ਉਹ ਉਸ ਨੂੰ ਨਾਲ ਲੈ ਕੇ ਮੇਰੇ ਕੋਲ ਆਇਆ ਤੇ ਕਹਿਣ ਲਗਾ, ‘ਉਹ ਨੌਂ ਆਨੇ ਇਨਾਂ ਨੂੰ ਦੇ ਦਿਓ। ਇਹ ਤੁਹਾਨੂੰ ਕੁੰਡੇਸ਼ਰ ਦਾ ਟਿਕਟ ਦੇਂਦੇ ਹਨ।’
ਮੈਂ ਬਟੂਆ ਖੋਲ੍ਹਿਆ। ਨੌਂ ਦੇ ਨੌਂ ਆਨੇ ਮੇਂ ਗਹੁ ਨਾਲ ਵੇਖੇ ਪਰ ਬਾਹਰ ਕੇਵਲ ਅੱਠ ਆਨੇ ਕੱਢੇ। ਇਹ ਉਸਨੂੰ ਫੜਾਂਦਿਆਂ ਹੋਇਆਂ ਮੈਂ ਆਖਿਆਂ ‘ਤੁਸੀਂ ਆਗਿਆ ਦਿਓ ਤਾਂ ਮੈਂ ਇਕੱਨੀ

੧੦੩