ਪੰਨਾ:ਚੰਬੇ ਦੀਆਂ ਕਲੀਆਂ.pdf/116

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੦੫ )

ਧਰਮ ਦੇ ਝਗੜਿਆਂ ਵਿਚ ਜਦ ਅਸੀਂ ਹੰਕਾਰ ਨਾਲ ਬੋਲਦੇ ਹਾਂ ਤਾਂ ਕਿਸੇ ਸਿਟੇ ਤੇ ਨਹੀਂ ਪਹੁੰਚ ਸਕਦੇ। ਜੇ ਤੁਸੀਂ ਧਿਆਨ ਨਾਲ ਮੇਰੀ ਗੱਲ ਸੁਣੋ ਤਾਂ ਮੈਂ ਇਕ ਦ੍ਰਿਸ਼ਟਾਂਤ ਦੇਕੇ ਇਹ ਗਲ ਤੁਸਾਨੂੰ ਦਸਾਂ:-

"ਮੈਂ ਚੀਨ ਤੋਂ ਇਥੇ ਇਕ ਅਜਿਹੇ ਸਟੀਮਰ ਵਿਚ ਆਇਆ ਹਾਂ, ਜਿਹੜਾ ਸਾਰੀ ਦੁਨੀਆਂ ਦੇ ਚੁਫੇਰ ਫਿਰ ਆਇਆ ਸੀ। ਅਸੀਂ ਸਾਫ ਪਾਣੀ ਲੈਣ ਵਾਸਤੇ ਸਮਾਟਰਾ ਦੇ ਪੂਰਬੀ ਤਟ ਤੇ ਉੱਤਰੇ। ਦੁਪਹਿਰ ਦਾ ਵੇਲਾ ਸੀ ਅਤੇ ਇਕ ਪਿੰਡ ਤੋਂ ਕੁਝ ਦੂਰ ਖਜੂਰਾਂ ਦੇ ਥਲੇ ਅਸੀਂ ਆਰਾਮ ਕਰਨ ਬੈਠ ਗਏ। ਸਾਡੇ ਵਿਚ ਕਈ ਕੌਮਾਂ ਦੇ ਆਦਮੀ ਸਨ।

ਜਦ ਅਸੀਂ ਓਥੇ ਬੈਠੇ ਸਾਂ, ਇਕ ਅੰਨ੍ਹਾ ਆਦਮੀ ਸਾਡੇ ਪਾਸ ਆਇਆ। ਸਾਨੂੰ ਪਤਾ ਲਗਾ ਕਿ ਇਹ ਪੁਰਸ਼ ਸੂਰਜ ਦੀ ਅਸਲੀਅਤ ਦਾ ਪਤਾ ਲੈਣ ਵਾਸਤੇ ਸੂਰਜ ਵਲ ਤੱਕਦਾ ਰਿਹਾ। ਅਸਲੀਅਤ ਦਾ ਤਾਂ ਇਸ ਨੂੰ ਪਤਾ ਕੀ ਲਗਨਾ ਸੀ, ਸਗੋਂ ਆਪਣੀਆਂ ਅਖਾਂ ਗਵਾ ਬੈਠਾ। ਤਦ ਇਹ ਪੁਰਸ਼ ਸੋਚਣ ਲੱਗਾ:-

ਸੂਰਜ ਦੀ ਰੋਸ਼ਨੀ ਵੈਂਹਦੜ ਵੀ ਨਹੀਂ, ਜੇ ਵੈਂਹਦੀ ਹੁੰਦੀ ਤਾਂ ਇਸ ਨੂੰ ਇਕ ਘੜੇ ਵਿਚੋਂ ਦੂਜੇ ਵਿੱਚ ਪਾ ਸਕਦੇ ਅਤੇ ਜਿਸ ਤਰਾਂ ਪਵਨ ਨਾਲ ਜਲ ਹਿਲਦਾ ਹੈ ਉਸੇ ਤਰਾਂ ਇਹ ਭੀ ਹਿਲਦੀ। ਇਹ ਅੱਗ ਭੀ ਨਹੀਂ, ਜੇ ਅੱਗ ਹੁੰਦੀ ਤਾਂ ਇਸ ਨੂੰ ਪਾਣੀ ਨਾਲ ਬੁਝਾ ਸਕਦੇ। ਇਹ ਸੂਖਸ਼ਮ ਆਤਮਾ ਭੀ ਨਹੀਂ, ਕਿਉਂ