ਪੰਨਾ:ਚੰਬੇ ਦੀਆਂ ਕਲੀਆਂ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੭ )

ਰਖ ਦੇਂਦਾ ਹਾਂ। ਬਸ ਮੇਰਾ ਸੂਰਜ ਓਹੋ ਹੀ ਬਣ ਜਾਂਦਾ ਹੈ ਤੇ ਉਸ ਦੀ ਰੌਸ਼ਨੀ ਨਾਲ ਤੁਹਾਨੂੰ ਜਿਥੇ ਲਿਜਾਣਾ ਹੋਵੇ ਲੈ ਜਾਂਦਾ ਹਾਂ। ਮੇਰਾ ਇਹੋ ਸੂਰਜ ਹੈ।"

ਇਕ ਲੰਗੜਾ ਆਦਮੀ ਫਹੌੜੀ ਦੇ ਆਸਰੇ ਪਾਸ ਬੈਠਾ ਸੀ, ਉਹ ਸੁਣਕੇ ਹਸ ਪਿਆ ਤੇ ਬੋਲਿਆ:- "ਤੁਸੀਂ ਦੋਵੇਂ ਜਮਾਂਦਰੂ ਅੰਨ੍ਹੇ ਹੋ, ਤੁਹਾਨੂੰ ਪਤਾ ਨਹੀਂ ਸੂਰਜ ਕੀ ਹੈ? ਲੌ, ਮੇਰੇ ਪਾਸੋਂ ਸੁਣੋ, ਸੂਰਜ ਅੱਗਨੀ ਦਾ ਗੋਲਾ ਹੈ, ਹਰ ਸਵੇਰੇ ਸਮੁੰਦਰ ਵਿਚੋਂ ਉਦੈ ਹੋਕੇ ਸਾਡੇ ਟਾਪੂ ਦੇ ਪਹਾੜਾਂ ਦੇ ਪਿਛੇ ਹਰ ਸ਼ਾਮ ਨੂੰ ਛੁਪ ਜਾਂਦਾ ਹੈ। ਅਸੀਂ ਸਾਰੇ ਉਸ ਨੂੰ ਹਰ ਰੋਜ਼ ਦੇਖਦੇ ਹਾਂ ਤੇ ਜੇ ਤੁਹਾਡੀਆਂ ਅਖਾਂ ਹੁੰਦੀਆਂ ਤਾਂ ਤੁਸੀਂ ਭੀ ਦੇਖਦੇ।"

ਇਕ ਮਛੇਰਾ ਇਹ ਗਲ ਬਾਤ ਸੁਣਕੇ ਬੋਲਿਆ- "ਮੈਨੂੰ ਇਹ ਸਾਫ ਪਤਾ ਲਗਦਾ ਹੈ ਕਿ ਤੂੰ ਲੰਗੜਾ ਨਾ ਹੁੰਦਾ ਅਰ ਮੇਰੇ ਵਾਂਗ ਕਿਸ਼ਤੀ ਵਿਚ ਬੈਠਕੇ ਸਮੁੰਦਰ ਤੋਂ ਮਛੀਆਂ ਫੜਨ ਦਾ ਕੰਮ ਕਰਦਾ, ਤਾਂ ਤੈਨੂੰ ਪਤਾ ਲਗ ਜਾਂਦਾ ਕਿ ਸੂਰਜ ਸਾਡੇ ਟਾਪੂ ਦੇ ਪਹਾੜਾਂ ਪਿਛੇ ਨਹੀਂ ਛਪਦਾ। ਮੈਂ ਟਾਪੂ ਤੋਂ ਬਹੁਤ ਦੂਰ ਜਾਕੇ ਵੇਖਿਆ ਹੈ, ਸੂਰਜ ਉਦੈ ਭੀ ਸਮੁੰਦਰ ਤੋਂ ਹੁੰਦਾ ਹੈ ਅਰ ਲਹਿੰਦਾ ਭੀ ਸਮੁੰਦਰ ਵਿਚ ਹੈ। ਇਹ ਬਿਲਕੁਲ ਸਚ ਹੈ ਤੇ ਮੇਰੀ ਆਪਣੀ ਹਰ ਰੋਜ਼ ਦੀ ਅੱਖੀਂ ਡਿੱਠੀ ਗਲ ਹੈ।"

ਸਾਡੀ ਪਾਰਟੀ ਵਿਚ ਇਕ ਹਿੰਦੁਸਤਾਨੀ ਸੀ, ਉਹ ਬੋਲਿਆ-"ਮੈਂ ਤੁਹਾਡੀਆਂ ਫਜ਼ੂਲ ਗਲਾਂ ਸੁਣਕੇ