ਪੰਨਾ:ਚੰਬੇ ਦੀਆਂ ਕਲੀਆਂ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੧੮)

ਤੇ ਸੂਰ ਦਾ ਲਹੂ ਜ਼ਰੂਰ ਪਾਇਆ ਹੋਣਾ ਹੈ। ਕਿਉਂ ਜੋ ਇਸ ਦੇ ਪੀਣ ਨਾਲ ਲੂੰਬੜ, ਬਘਿਆੜ ਅਰ ਸੂਰ, ਤਿੰਨਾਂ ਦਾ ਸੁਭਾਵ ਆਦਮੀ ਵਿਚ ਆ ਜਾਂਦਾ ਹੈ?"

ਭੂਤਨੇ ਨੇ ਜਵਾਬ ਦਿਤਾ-ਨਹੀਂ ਜਨਾਬ ਮੈਂ ਇਸ ਤਰਾਂ ਸ਼ਰਾਬ ਤਿਆਰ ਨਹੀਂ ਕੀਤੀ। ਮੈਂ ਕੇਵਲ ਇਹ ਪ੍ਰਬੰਧ ਕੀਤਾ ਸੀ ਕਿ ਜੱਟ ਦੇ ਪਾਸ ਲੋੜ ਤੋਂ ਵਾਧੂ ਕਣਕ ਹੋਵੇ, ਪਸ਼ੂਆਂ ਦਾ ਸੁਭਾਵ ਆਦਮੀ ਵਿਚ ਹੈ, ਪਰ ਜਦ ਤਕ ਰੋਟੀ ਕਮਾਣ ਦਾ ਫ਼ਿਕਰ ਉਸ ਨੂੰ ਪਿਆ ਰਹੇ, ਇਹ ਸੁਭਾ ਦਬਿਆ ਰਹਿੰਦਾ ਹੈ। ਜਦ ਤਕ ਇਸ ਜੱਟ ਨੂੰ ਰੋਟੀ ਕਮਾਉਣ ਦਾ ਫਿਕਰ ਸੀ ਇਸ ਵਿਚ ਪਸ਼ੂ ਪਨ ਨਹੀਂ ਸੀ, ਪਰ ਜਦੋਂ ਇਸ ਦੇ ਪਾਸ ਵਾਧੂ ਧਨ ਕੱਠਾ ਹੋ ਗਿਆ, ਤਾਂ ਇਸ ਨੂੰ ਸਵਾਦਾਂ ਦਾ ਖਿਆਲ ਆਇਆ। ਮੈਂ ਇਸ ਨੂੰ ਸ਼ਰਾਬ ਦਾ ਸਵਾਦ ਪਾਇਆ। ਜਦ ਤੋਂ ਇਸ ਰੱਬ ਦੀ ਦਿਤੀ ਹੋਈ ਕਣਕ ਨੂੰ ਸ਼ਰਾਬ ਵਿਚ ਬਦਲਣਾ ਅਰੰਭ ਕੀਤਾ ਲੂੰਬੜ, ਬਘਿਆੜ ਅਰ ਸੂਰ ਦੇ ਸਭਾ ਇਸ ਵਿਚ ਪ੍ਰਗਟ ਹੋ ਗਏ। ਜੇ ਇਹ ਮਨੁੱਖ ਸ਼ਰਾਬ ਜਾਰੀ ਰਖੇ ਤਾਂ ਇਸ ਵਿਚ ਅਰ ਪਸ਼ੂਆਂ ਵਿਚ ਕੀ ਫਰਕ ਰਹਿ ਜਾਣਾ ਹੈ।"

ਸ਼ੈਤਾਨ ਨੇ ਭੂਤਨੇ ਦੀ ਵਡਿਆਈ ਕੀਤੀ। ਉਸ ਦੀ ਪਿਛਲੀ ਭੁਲ ਖਿਮਾਂ ਕਰ ਦਿਤੀ ਅਰ ਆਪਣੇ ਮਹਿਕਮੇ ਵਿਚ ਉਸ ਦਾ ਵਡਾ ਹੁੱਦਾ ਕਰ ਦਿਤਾ।

_____