ਪੰਨਾ:ਚੰਬੇ ਦੀਆਂ ਕਲੀਆਂ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੨੦ )

ਜਦ ਉਹ ਜਵਾਨ ਸੀ ਤੇ ਇਕ ਦੁਕਾਨਦਾਰ ਦੀ ਨੌਕਰੀ ਕਰਦਾ ਸੀ ਤਾਂ ਉਸ ਦੀ ਵਹੁਟੀ ਮਰ ਗਈ ਅਤੇ ਤਿੰਨਾਂ ਵਰ੍ਹਿਆਂ ਦਾ ਮੁੰਡਾ ਛੋੜ ਗਈ। ਸੰਤੂ ਦਾ ਖਿਆਲ ਇਸ ਮੁੰਡੇ ਨੂੰ ਆਪਣੀ ਭੈਣ ਪਾਸ ਭੇਜਣ ਦਾ ਹੋਇਆ, ਪਰ ਫੇਰ ਇਸ ਦੇ ਮਨ ਨੇ ਪਤਾ ਨਹੀਂ ਕੀ ਆਖਿਆ, ਮਾਲਕ ਦੀ ਨੌਕਰੀ ਛੱਡਕੇ ਸੰਤੂ ਨੇ ਇਸ ਭੋਹਰੇ ਵਿਚ ਅਪਣੀ ਦੁਕਾਨ ਪਾ ਲਈ ਅਰ ਮੁੰਡੇ ਨੂੰ ਆਪਣੇ ਕੋਲ ਰਖ ਕੇ ਪਾਲਦਾ ਰਿਹਾ। ਰੱਬ ਡਾਢੇ ਦੀਆਂ ਖੇਡਾਂ, ਮੁੰਡਾ ਜਦ ਸੋਲਾਂ ਵਰ੍ਹਿਆਂ ਦਾ ਗਭਰੂ ਹੋਇਆ ਅਤੇ ਪਿਓ ਨੂੰ ਕੁਝ ਖੱਟਕੇ ਖਵਾਉਣ ਜੋਗਾ ਬਣਿਆ ਤਾਂ ਸੱਤ ਦਿਨ ਮੋਹਰਕੇ ਤਾਪ ਦੇ ਪਿਛੋਂ ਉਹ ਭੀ ਮਰ ਗਿਆ ਅਰ ਸੰਤੂ ਇਕੱਲਾ ਰਹਿ ਗਿਆ। ਆਪਣੇ ਪੁੱਤਰ ਦਾ ਸਸਕਾਰ ਅਰ ਕਿਰਿਆ ਕਰਮ ਕਰਕੇ ਸੰਤੂ ਨੂੰ ਦੁਨੀਆਂ ਹਨੇਰ ਅਰ ਰੱਬ ਆਪਣਾ ਵੈਰੀ ਦਿਸੇ। ਕਈ ਵੇਰੀ ਉਸ ਨੇ ਪ੍ਰਾਰਥਨਾ ਕੀਤੀ-"ਰੱਬਾ ਹੁਣ ਮੈਨੂੰ ਵੀ ਸੱਦ ਲੈ, ਮੇਰਾ ਮੁੰਡਾ ਲਿਆ ਈ, ਮੈਨੂੰ ਕਾਹਨੂੰ ਛੱਡਿਆ ਈ। ਮੈਨੂੰ ਬੁਢੇ ਨੂੰ ਮੌਤ ਕਿਉਂ ਨਹੀਂ ਆਉਂਦੀ?" ਇਸ ਪੁਕਾਰ ਲੱਕ ਤੇ ਦਿਲ ਟੁਟਿਆਂ ਉਸ ਨੇ ਮੰਦਰ ਵਿਚ ਜਾਣਾ ਭੀ ਛਡ ਦਿਤਾ। ਇਕ ਦਿਨ ਸੰਤੂ ਦੇ ਪਿੰਡ ਦਾ ਇਕ ਭਲਾ ਪੁਰਸ਼ ਤੀਰਥ ਯਾਤਰਾ ਤੋਂ ਮੁੜਿਆ ਹੋਇਆ ਰਾਹ ਵਿਚ ਸੰਤੂ ਪਾਸ ਆ ਠਹਿਰਿਆ। ਸੰਤੂ ਨੇ ਆਪਣੇ ਦਿਲ ਦਾ ਹਾਲ ਉਸ ਨੂੰ ਖੋਹਲ ਸੁਣਾਇਆ ਤੇ ਆਖਣ ਲਗਾ- "ਮਹਾਤਮਾਂ