ਪੰਨਾ:ਚੰਬੇ ਦੀਆਂ ਕਲੀਆਂ.pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੬੪ )

ਕੀ ਪਤਾ ਇਹ ਪੁਰਸ਼ ਇਸ ਪ੍ਰਕਾਰ ਦੀ ਚਾਲਾਕੀ ਕੇਵਲ ਮੈਨੂੰ ਧੋਖਾ ਦੇਣ ਲਈ ਪਿਆ ਕਰਦਾ ਹੋਵੇ। ਇਹ ਸੋਚ ਸ਼ਾਮਦਾਸ ਦੇ ਮਨ ਵਿਚ ਆਈ, ਪਰ ਉਸ ਨੇ ਮਨ ਨੂੰ ਬਹੁਤ ਤਾੜਿਆ ਅਤੇ ਸਮਝਾਇਆ "ਕੀ ਪਤਾ, ਸਚੀ ਮੁਚੀ ਇਸ ਦੀ ਵਾਸਨੀ ਗੁਆਚੀ ਹੋਵੇ, ਇਸ ਸ਼ਖਸ ਨੇ ਤੀਰਥਾਂ ਤੇ ਆਕੇ ਕੀ ਝੂਠ ਬੋਲਨਾ ਸੀ? ਮੈਂ ਐਵੇਂ ਇਕ ਯਾਤ੍ਰੀ ਤੇ ਦੋਸ਼ ਲਾਕੇ ਆਪ ਪਾਪਾਂ ਦਾ ਭਾਗੀ ਪਿਆ ਬਣਦਾ ਹਾਂ।"

ਸ਼ਾਮ ਦਾਸ ਨੇ ਬਥੇਰਾ ਯਤਨ ਕੀਤਾ, ਪਰ ਇਹ ਸ਼ੰਕਾ ਉਸ ਦੇ ਦਿਲ ਵਿਚ ਸਗੋਂ ਹੋਰ ਪੱਕੀ ਹੁੰਦੀ ਗਈ ਅਤੇ ਅਖੀਰ ਉਸ ਨੇ ਸਿੰਧੀ ਦਾ ਸੰਗ ਛਡ ਦਿਤਾ।

ਉਸ ਦਿਨ ਸ਼ਾਮ ਨੂੰ ਸ਼ਾਮ ਦਾਸ ਨੇ ਕੱਲੇ ਜਾਕੇ ਕਨਖਲ ਦੀ ਯਾਤਰਾ ਕੀਤੀ। ਦੋ ਪੈਸੇ ਦੇ ਛੋਲੇ ਲੈਕੇ ਬਾਂਦਰਾਂ ਨੂੰ ਪਾਏ ਅਤੇ ਮੁੜ ਆਪਣੇ ਟਿਕਾਣੇ ਤੇ ਸਵੀਂ ਸੰਝ ਆਕੇ ਸੌਂ ਗਿਆ। ਦੂਜੇ ਦਿਨ ਵਿਸਾਖੀ ਦਾ ਇਸ਼ਨਾਨ ਸੀ ਅਤੇ ਸ਼ਾਮਦਾਸ ਬਹੁਤ ਹੀ ਤੜਕੇ ਉਠਕੇ ਹਰਿਕੀ ਪੌੜੀ ਤੇ ਪਹੁੰਚਿਆ। ਇਸ਼ਨਾਨ ਕਰਦਿਆਂ ਇਸ ਨੇ ਫੇਰ ਵੇਖਿਆ ਕਿ ਰਾਮਦਾਸ ਵਰਗਾ ਇਕ ਬੁਢਾ ਕੁਝ ਅਗੇ ਹੋਕੇ ਇਸ਼ਨਾਨ ਕਰ ਰਿਹਾ ਹੈ। ਉਸ ਬੁਢੇ ਨੇ ਸਿਰ ਇਸ ਪਾਸੇ ਕੀਤਾ ਤਾਂ ਸ਼ਾਮ ਦਾਸ ਨੂੰ ਯਕੀਨ ਹੋ ਗਿਆ ਕਿ ਇਹ ਰਾਮਦਾਸ ਹੈ, ਹੋਰ ਕੋਈ ਨਹੀਂ।