ਪੰਨਾ:ਚੰਬੇ ਦੀਆਂ ਕਲੀਆਂ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੧੯ )

ਲੈ ਜਾਂਦਾ ਸੀ। ਜੇ ਇੱਕ ਦਾ ਵੱਛਾ ਦੂਜੇ ਦੀ ਕਣਕ ਵਿਚ ਜਾ ਪਏ ਤਾਂ ਕਣਕ ਞਾਲਾ ਵਛੇ ਨੂੰ ਭਜਾ ਦੇਂਂਦਾ ਸੀ, ਪਰ ਗਾਲ੍ਹ ਨਹੀਂ ਸੀ ਕਢਦਾ। ਕੋਠਿਆਂ ਨੂੰ ਜੰਦਰੇ ਮਾਰਨੇ, ਇਕ ਦੂਜੇ ਤੋਂ ਚੀਜ਼ਾਂ ਲੁਕਾਣੀਆਂ, ਦੂਜੇ ਦੀ ਚੁਗਲੀ ਕਰਨੀ, ਇਹਨਾਂ ਦਾ ਕਿਸੇ ਨੂ ਸੁਫਨਾ ਵੀ ਨਹੀਂ ਸੀ ਵਆਂਦਾ।

ਪਰ ਇਹ ਗੱਲਾਂ ਪੁਰਾਣੇ ਜ਼ਮਾਨੇ ਦੀਆਂ ਸਨ। ਜਦ ਬਹਾਦਰ ਸਿੰਘ ਤੇ ਨਿਧਾਨ ਸਿੰਘ ਦੀ ਵਾਰੀ ਆਈ ਤਾਂ ਸਭ ਕੁਝ ਬਦਲ ਗਿਆ।

ਇਹ ਸਾਰਾ ਝਗੜਾ ਇਕ ਨਿਕੀ ਜਿਹੀ ਗਲ ਤੋਂ ਛਿੜਿਆ।

ਬਹਾਦਰ ਸਿੰਘ ਦੀ ਨੂੰਹ ਨੇ ਇਕ ਮੁਰਗੀ ਪਾਲੀ ਹੋਈ ਸੀ। ਜਦ ਉਸ ਮੁਰਗੀ ਨੇ ਅੰਡੇ ਦੇਣੇ ਸ਼ੁਰੂ ਕੀਤੇ, ਤਾਂ ਉਹ ਰੋਜ਼ ਵਾਲਾ ਇਕ ਅੰਡਾ ਸਾਂਭ ਛਡਿਆ ਕਰੇ। ਇਕਦਿਨ ਮੁਰਗੀ ਨੇ ਆਪਣੀ ਥਾਂ ਤੇ ਅੰਡਾ ਨਾ ਦਿੱਤਾ ਤੇ ਕਿਤੇ ਮੁੰਡਿਆਂ ਦੀ ਡਰਾਈ ਹੋਈ ਉਥੋਂ ਉਡਕੇ ਦੂਜੇ ਘਰ ਵਿਚ ਅੰਡਾ ਦੇ ਆਈ। ਬਹਾਦਰ ਸਿੰਘ ਦੀ ਨੂੰਹ ਜਦ ਆਪਣੇ ਸਵੇਰ ਦੇ ਕੰਮ ਧੰਦੇ ਤੋਂ ਵੇਹਲੀ ਹੋਈ ਤਾਂ ਉਹ ਅੰਡਾ ਵੇਖਣ ਲਈ ਰੋਜ਼ ਵਾਲੀ ਥਾਂ ਤੇ ਗਈ। ਓਥੋਂ ਉਸਨੂੰ ਛੋਟੇ ਦੇਵਰ ਤਾਰਾ ਸਿੰਘ ਨੇ ਦਸਿਆ: 'ਭਾਬੀ, ਤੇਰੀ ਮੁਰਗੀ ਚਾਚੇ ਨਿਧਾਨ ਸਿੰਘ ਦੇ ਘਰ ਅੰਡਾ ਦੇ ਆਈ ਹੋਣੀ ਹੈ। ਜਦ ਮੈਂ ਬਾਹਰ ਖੇਡਦਾ ਸੀ ਤਾਂ ਮੈਂ ਉਨ੍ਹਾਂ ਦੇ ਘਰ ਤੇਰੀ ਮੁਰਗੀ ਦੀ ਕੁੜ ਕੁੜ ਸੁਣੀ ਸੀ, ਤੇ ਕੁਝ ਚਿਰ ਮਗਰੋਂ ਓਹ ਓਥੋਂ ਉਡਕੇ ਸਾਡੇ ਘਰ ਵੀ ਆਈ ਸੀ।"

ਇਸ ਜ਼ਨਾਨੀ ਨੇ ਜਾਕੇ ਮਰਗੀ ਵੱਲ ਵੇਖਿਆ। ਉਹ