ਪੰਨਾ:ਚੰਬੇ ਦੀਆਂ ਕਲੀਆਂ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੧ )

ਬਨਾ ਸਕਤੇ ਹੋ ਤੋ ਚਮੜਾ ਲੇਕਰ ਕਾਟ ਦੋ, ਅਗਰ ਨਹੀਂ ਤੋ ਕਹਿ ਦੋ। ਹਮ ਅਭੀ ਕਹਿਤਾ ਹੈ। ਅਗਰ ਬੂਟ ਕਾ ਸ਼ਕਲ ਖ਼ਰਾਬ ਹੋ ਗਿਆ ਯਾ ਟਾਂਕਾ ਉਖੜ ਗਿਆ ਤੋ ਤੁਮ ਕੋ ਕੈਦ ਕਰ ਦੇਗਾ। ਅਗਰ ਅਛਾ ਬੂਟ ਬਨਾਓ ਤੋਂ ਹਮ ੧0) ਦਸ ਰੁਪੈ ਦੇਗਾ।

ਸੰਤੂ ਡਰ ਗਿਆ ਤੇ ਪਿਛੇ ਖੜੇ ਹਰੀ ਦੁਤ ਨੂੰ ਅੜਕ ਮਾਰਕੇ ਹੌਲੀ ਜਿਹੀ ਪੁਛਿਆ:"ਇਹ ਕੰਮ ਲੈ ਲਵਾਂ ਕਿ ਨਾ?" ਹਰੀ ਦੂਤ ਨੇ ਕਿਹਾ "ਲੈ ਲਓ।" ਸੰਤੂ ਨੇ ਸਾਹਿਬ ਦੀ ਸ਼ਰਤ ਮਨਜ਼ੂਰ ਕਰ ਲਈ ਤੇ ਸਾਹਿਬ ਨੇ ਆਪਣੇ ਨੌਕਰ ਨੂੰ ਬੁਲਾਕੇ ਆਪਣਾ ਖੱਬਾ ਬੂਟ ਉਤਾਰਨ ਦਾ ਹੁਕਮ ਕੀਤਾ ਤੇ ਮੇਚਾ ਦੇਣ ਵਾਸਤੇ ਸੰਤੂ ਦੇ ਅਗੇ ਲਤ ਰਖ ਦਿਤੀ। ਸੰਤੂ ਵਿਚਾਰੇ ਨੇ ਆਪਣੇ ਹੱਥ ਪਰਨੇ ਨਾਲ ਕਿਨੀ ਵਾਰੀ ਪੂੰਝਕੇ ਸਾਹਿਬ ਬਹਾਦਰ ਦਾ ਮੇਚਾ ਲੈਣਾ ਸ਼ੁਰੂ ਕੀਤਾ। ਅੱਡੀ ਤੇ ਪੈਰ ਮੇਚਕੇ ਜਦ ਪਿੰਨੀ ਮੇਚਣ ਲਗਾ ਤਾਂ ਉਹ ਬਾਲੇ ਜੇਡੀ ਮੋਟੀ ਸੀ, ਕਾਗਜ਼ ਥੁੜ ਗਿਆ। ਸੰਤੂ ਵਿਚਾਰੇ ਨੇ ਦੋ ਕਾਗਜ਼ ਇਕਠੇ ਕੀਤੇ। ਸਾਹਿਬ ਆਪਣੀਆਂ ਜੁਰਾਬਾਂ ਵਿਚ ਪੈਰ ਹੁਣ ਹਿਲਾ ਰਿਹਾ ਸੀ ਤੇ ਕੋਠੇ ਵਿਚ ਬੈਠਾ ਹੋਇਆ ਲੋਕਾਂ ਵਲ ਬੜੇ ਰੋਹਬ ਨਾਲ ਤਕ ਰਿਹਾ ਸੀ। ਉਸ ਦੀ ਨਜ਼ਰ ਹਰੀ ਦੂਤ ਤੇ ਪਈ। ਪੁਛਣ ਲਗਾ: "ਯੇਹ ਆਦਮੀ ਕੌਨ ਹੈ?

ਸੰਤੂ:-ਹਜ਼ੂਰ ਇਹ ਕਾਰੀਗਰ ਹੈ ਤੇ ਬੂਟ ਇਸੇ ਸੀਣੇ ਹਨ।

ਸਾਹਿਬ ਬਹਾਦਰ:-"ਦੇਖੋ ਕਾਰੀਗਰ, ਬੂਟ ਐਸਾ ਬਨਾਓ, ਕਿ ਏਕ ਸਾਲ ਜ਼ਰੂਰ ਚਲੇ।"