ਪੰਨਾ:ਚੰਬੇ ਦੀਆਂ ਕਲੀਆਂ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੨ )

ਸੰਤੂ ਨੇ ਦੇਖਿਆ ਕਿ ਹਰੀ ਦੂਤ ਸਾਹਿਬ ਵਲ ਨਹੀਂ ਪਰ ਸਾਹਿਬ ਦੇ ਪਿਛਲੇ ਪਾਸੇ ਗੁਠ ਵਲ ਇਉਂ ਤਕ ਰਿਹਾ ਸੀ, ਜਿਕੂੰ ਉਸ ਨੂੰ ਉਥੇ ਕੋਈ ਆਦਮੀ ਨਜ਼ਰ ਆਂਵਦਾ ਹੋਵੇ। ਕੁਝ ਚਿਰ ਦੇਖ ਦੇਖ ਕੇ ਹਰੀ ਦੂਤ ਅਚਨਚੇਤ ਮੁਸਕਰਾ ਪਿਆ ਤੇ ਉਸ ਦਾ ਚੇਹਰਾ ਚਮਕ ਪਿਆ। ਸਾਹਿਬ ਨੇ ਕੜਕ ਕੇ ਕਿਹਾ: "ਹੋ ਬਲੱਡੀ ਫੂਲ, ਦਾਂਤ ਕਿਉਂ ਨਿਕਾਲਤਾ ਹੈ, ਦੇਖੋ ਬੂਟ ਜਲਦੀ ਤਿਆਰ ਕਰ ਦੋ।"

ਸੰਤੂ:-"ਉਹ ਵੇਲੇ ਸਿਰ ਤਿਆਰ ਹੋ ਜਾਣਗੇ।"

ਸਾਹਿਬ ਨੇ ਕਿਹਾ: "ਹਾਂ ਜਲਦੀ ਫ਼ੁਲ ਬੂਟ ਬਨਾ ਦੋ।"

ਇਹ ਆਖਕੇ ਉਸਨੇ ਆਪਣੇ ਬੂਟ ਤੇ ਪੋਸਤੀਨ ਪਹਿਨ ਲਏ ਅਤੇ ਕੋਠੜੀ ਵਿਚੋਂ ਬਾਹਰ ਨਿਕਲਨ ਲਗਾ ਪਰ ਸਿਰ ਨਿਵਾਣਾਂ ਭੁਲ ਗਿਆ ਤੇ ਉਸਦਾ ਸਿਰ ਦਰਸਾਲ ਨਾਲ ਵਜਿਆ। ਗਾਹਲਾਂ ਕਢਦਾ ਤੇ ਸਿਰ ਮਲਦਾ ਸਾਹਿਬ ਬੱਘੀ ਵਿਚ ਬੈਠਕੇ ਚਲਿਆ ਗਿਆ।

ਜਦ ਉਹ ਤੁਰ ਗਿਆ ਤਾਂ ਸੰਤੂ ਕਹਿਣ ਲਗਾ:"ਆਦਮੀ ਦਾ ਹੱਡ ਕਾਠ ਅਸਲੀ ਇਤਨਾ ਚਾਹੀਦਾ ਹੈ। ਇਸਨੂੰ ਤਾਂ ਕੋਈ ਹਥੌੜੇ ਨਾਲ ਭੀ ਨਾ ਫਿਹ ਸਕੇ। ਇਸਨੇ ਸਾਡੀ ਦਰਸਾਲ ਪੁਟ ਛਡੀ ਹੈ, ਪਰ ਇਹਦੇ ਸਿਰ ਦਾ ਕੁਝ ਨਹੀਂ ਵਿਗੜਿਆ।" ਬਿਸ਼ਨੀ ਕਹਿਣ ਲਗੀ: "ਉਹ ਜੰਗਲਾਂ ਦਾ ਸਾਹਿਬ ਹੈ, ਹਟਾ ਕੱਟਾ ਕਿਉਂ ਨਾ ਹੋਵੇ। ਅਜਿਹੇ ਹੱਡ ਕਾਠ ਦੇ ਤਾਂ ਮੌਤ ਵੀ ਨੇੜੇ ਨਹੀਂ ਆ ਸਕਦੀ।"

(੬)

ਸੰਤੂ ਨੇ ਹਰੀ ਦੂਤ ਨੂੰ ਤਾਕੀਦ ਕੀਤੀ ਕਿ:"ਚਮੜਾ