ਪੰਨਾ:ਚੰਬੇ ਦੀਆਂ ਕਲੀਆਂ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫੮ )

( ੮)

ਬਿਸ਼ਨੀ ਅਰ ਸੰਤੂ ਹਰੀ ਦੂਤ ਦੀ ਇਸ ਅਜ਼ੀਬ ਦਸ਼ਾ ਤੇ ਹੈਰਾਨ ਸਨ। ਬਿਸ਼ਨੀ ਕਹਿਣ ਲਗੀ:'ਸਿਆਣਿਆਂ ਨੇ ਸਚ ਕਿਹਾ ਹੈ, ਮਾਂ ਪਿਉ ਨਹੀਂ ਪਾਲਦੇ, ਰਬ ਆਪ ਪਾਲਨਹਾਰ ਹੈ।'

ਇਹ ਸੁਣਕੇ ਹਰੀ ਦੂਤ ਦਾ ਚੇਹਰਾ ਇਤਨਾਂ ਚਮਕਿਆ, ਮਾਨੋਂ ਬਿਜਲੀ ਦਾ ਚਾਨਣ ਹੁੰਦਾ ਹੈ। ਉਹ ਆਪਣੀ ਥਾਂ ਤੋਂ ਉਠ ਖੜਾ ਹੋਇਆ ਤੇ ਕੰਮ ਧੰਧੇ ਵਾਲੇ ਹਥਿਆਰ ਮੇਜ਼ ਪਰ ਰਖਕੇ ਕਹਿਣ ਲੱਗਾ:-"ਮੇਰੇ ਮਿਹਰਵਾਨ ਮਿਤਰੋ, ਮੈਨੂੰ ਛੁਟੀ ਦਿਓ, ਮੈਂ ਬਥੇਰਾ ਚਿਰ ਤੁਹਾਡੇ ਪਾਸ ਰਿਹਾ ਹਾਂ, ਹੁਣ ਅਕਾਲ ਪੁਰਖ ਨੇ ਮੈਨੂੰ ਬਖਸ਼ ਦਿਤਾ ਹੈ, ਤੁਸੀਂ ਭੀ ਮੇਰਾ ਕੋਈ ਕਸੂਰ ਹੋਵੇ ਤਾਂ ਮਾਫ ਕਰੋ।"

ਹਰੀ ਦੂਤ ਦੇ ਸਿਰ ਦੇ ਚੁਫੇਰੇ ਚਾਨਣ ਹੋ ਰਿਹਾ ਸੀ, ਸੰਤੁ ਨੇ ਉਠਕੇ ਹਥ ਜੋੜੇ ਤੇ ਆਖਿਆ:-"ਹਰੀ ਦੁਤ, ਇਹ ਅਸੀਂ ਜਾਣਦੇ ਹਾਂ ਕਿ ਤੂੰ ਐਵੇਂ ਮਾਮੂਲੀ ਇਨਸਾਨ ਨਹੀਂ, ਨਾ ਮੈਂ ਤੈਨੂੰ ਰੋਕ ਸਕਦਾ ਹਾਂ ਅਤੇ ਨਾ ਕੁਝ ਆਖ ਸਕਦਾ ਹਾਂ। ਪਰ ਇਹ ਦਸ ਕਿ ਮੈਂ ਤੈਨੂੰ ਪਹਿਲੇ ਦਿਨ ਲਿਆਇਆ ਤੇ ਉਦਾਸ ਕਿਉਂ ਸੀ। ਫੇਰ ਜਦ ਬਿਸ਼ਨੀ ਨੇ ਤੈਨੂੰ ਰੋਟੀ ਦਿਤੀ ਤਾਂ ਤੂੰ ਹਸਿਆ, ਦੂਜੀ ਵਾਰ ਸਾਹਿਬ ਬਹਾਦਰ ਨੂੰ ਵੇਖਕੇ ਹਸਿਆ ਤੇ ਹੁਣ ਤੀਜੀ ਵਾਰ ਕੁੜੀਆਂ ਵਾਲੀ ਗਲ ਸੁਣਕੇ ਤੂੰ ਹਸਿਆ ਤੇ ਨਿਰਾ ਚਾਨਣ ਹੋ ਗਿਆ। ਮੈਨੂੰ ਇਹ ਦਸ ਕਿ ਤੇਰੇ ਵਿਚ ਚਮਕ ਕਿਥੋਂ ਆਈ ਤੇ ਤੂੰ ਤਿੰਨ ਵੇਰ ਹਸਿਆ ਕਿਉਂ?"

ਹਰੀਦੂਤ ਨੇ ਜਵਾਬ ਦਿਤਾ:—ਮੇਰੇ ਵਿਚ ਚਮਕ ਇਸ ਲਈ ਹੈ ਕਿ ਅਕਾਲ ਪੁਰਖ ਨੇ ਮੈਨੂੰ ਸਜ਼ਾ ਦੇਣ ਪਿਛੋਂ