ਪੰਨਾ:ਚੰਬੇ ਦੀਆਂ ਕਲੀਆਂ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੮ )

ਤੇ ਇਸ ਦੇ ਮਾਲਕ ਭੀਲ ਹਨ, ਜੇਹੜੇ ਬੜੇ ਭੋਲੇ ਤੇ ਸਿੱਧੇ ਸਾਦੇ ਹਨ ਤੇ ਹਰ ਕਿਸੇ ਨੂੰ ਬੜੀ ਸਸਤੀ ਜ਼ਮੀਨ ਦੇ ਦੇੇਂਦੇ ਹਨ।"

ਬੰਤਾ ਸਿੰਘ ਨੇ ਦਿਲ ਵਿਚ ਵਿਚਾਰਿਆ:- "ਮੈਂ ਕਿਉਂ ਇਕ ਹਜ਼ਾਰ ਨਾਲ ੧੩੦੦ ਘੁਮਾਂ ਲਵਾਂ ਅਤੇ ਹੋਰ ਕਰਜ਼ੇ ਹੇਠ ਵੀ ਆਵਾਂ। ਇਸ ਰੁਪੈ ਨਾਲ ਮੈਂ ਟਿਪਰੀ ਰਿਆਸਤ ਵਿਚ ੧੩੦੦੦ ਘੁਮਾਂ ਲੈ ਲਵਾਂਗਾ।

( ੫ )

ਇਸ ਜ਼ਿਮੀਂਦਾਰ ਪਾਸੋਂ ਸਾਰਾ ਪਤਾ ਥਹੁ ਪੁਛਕੇ ਬੰਤਾ ਸਿੰਘ ਨੇ ਤਿਆਰੀ ਕੀਤੀ। ਜ਼ਿਮੀਦਾਰ ਤਾਂ ਦੂਜੇ ਦਿਨ ਤੁਰ ਗਿਆ ਤੇ ਆਪਣੇ ਨਾਲ ਇਕ ਨੌਕਰ ਨੂੰ ਲੈਕੇ ਬੰਤਾ ਸਿੰਘ ਨੇ ਚਾਲੇ ਪਾਏ। ਪਹਿਲਾਂ ਲਾਹੌਰ ਆਏ, ਇਥੋਂ ਵੀਹ ਡਬੇ ਚਾਹ ਦੇ, ਕੁਝ ਚਾਦਰਾਂ ਦੁਪਟੇ ਤੇ ਸ਼ਰਾਬ ਖ਼ਰੀਦੀ। ਇਹ ਨਜ਼ਰਾਨੇ ਨਾਲ ਲਏ ਤੇ ਗਡੀ ਚੜ੍ਹ ਕੇ ਬੰਬਈ ਪੁਜੇ। ਇਥੋਂ ੩੦੦ ਮੀਲ ਹੋਰ ਗਡੀ ਦਾ ਸਫਰ ਸੀ ਤੇ ਡੇਢ ਸੌ ਮੀਲ ਪੈਦਲ ਜਾਣਾ ਸੀ। ਪੰਦਰਾਂ ਦਿਨਾਂ ਪਿਛੋਂ ਟਿਪਰੀ ਰਿਆਸਤ ਵਿਚ ਪਹੁੰਚੇ। ਇਥੇ ਇਕ ਦਰਿਯਾ ਦੇ ਕੰਢੇ ਭੀਲਾਂ ਦਾ ਡੇਰਾ ਸੀ। ਨਾਂ ਇਹ ਲੋਕ ਜ਼ਮੀਨ ਬੀਜਦੇ ਸਨ ਤੇ ਨਾਂ ਕਣਕ ਖਾਂਦੇ ਸਨ! ਗਾਈਂ ਮਝੀਂ ਰਖਕੇ ਦੁੱਧ ਦਹੀਂ ਤੇ ਗੁਜ਼ਾਰਾ ਕਰਦੇ ਸਨ। ਬਾਹਰ ਅੰਦਰ ਦਾ ਸਾਰਾ ਕੰਮ ਜ਼ਨਾਨੀਆਂ ਕਰਦੀਆਂ ਸਨ ਤੇ ਮਰਦ ਕੇਵਲ ਮੱਖਣ ਖਾਣ, ਲਸੀ ਪੀਣ ਤੇ