ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪o ) ਹੁਣ ਇਕ ਪਲ ਵੀ ਕਾਬਲ ਵਿਚ ਰਹਿਣ ਨੂੰ ਨਹੀਂ ਕਰਦਾ ਸੀ ਅਤੇ ਉਸਦਾ ਮਨ ਪੰਜਾਬ ਪਹੁੰਚਣ ਲਈ ਰਣਜੀਤ ਕੌਰ ਦੇ ਮਨ ਨਾਲੋਂ ਵੀ ਕਾਹਲਾ ਹੋਗਿਆ ਸੀ। ਰਣਜੀਤ ਕੌਰ ਤੇ ਹਮੀਦਾ ਹੁਣ ਦਿਨੇ ਰਾਤ ਓਥੋਂ ਨੱਸਣ ਦੀਆਂ ਤਰਕੀਬਾਂ ਸੋਚਣ ਲੱਗੀਆਂ, ਪਰ ਪਾਤਸ਼ਾਹੀ ਮਹਿਲਾਂ ਵਿਚੋਂ ਨਿਕਲਨਾਂ ਕੋਈ ਮਾਸੀ ਦਾ ਵੇਹੜਾ ਨਹੀਂ ਸੀ । ਮਹਿਲ ਦੇ ਉਦਾਲੇ ਹਰ ਵੇਲੇ ਪਹਿਰਾ ਰਹਿੰਦਾ ਸੀ, ਏਸਤੋਂ ਛੁਟ ਮੰਦਰ ਦੀਆਂ ਗੋਲੀਆਂ ਦੀਆਂ ਹੀ ਮਾਣ ਨਹੀਂ ਸਨ ਭਾਵੇਂ ਏਹ ਰੱਬ ਦਾ ਸ਼ੁਕਰ ਸੀ ਕਿ ਹਮੀਦਾ ਦੇ ਗਲ ਅਜੇ ਤਕ ਕਿਸੇ ਕੁੜੀ ਮੁੰਡੇ ਦਾ ਬੰਧਨ ਨਹੀਂ ਪਿਆ ਸੀ, ਪਰ ਫੇਰ ਵੀ ਦੋਵੇਂ ਜਣੀਆਂ ਸੋਚ ਸੋਚ ਕੇ ਅਪਣੇ ਮਗਜ਼ ਪੋਲੇ ਕਰ ਥੱਕੀਆਂ । ਕਈ ਵਾਰੀ ਤਆਰੀ ਵx ਵੀ ਕੀਤੀਆਂ, ਪਰ ਕੋਈ ਵਿਓਂਤ ਸਿਰੇ ਨਾਂ ਚੜ ਸਕੀ।ਸਮੇਂ ਦੀ ਚਾਲ, ਕਦੇ ਮੱਧਮ ਨਹੀਂ ਹੁੰਦੀ, ਕੋਈ ਦੁਖ ਵਿਚ ਹੋਵੇ ਭਾਵੇਂ ਸੁਖ ਵਿਚ, ਚਿੰਤਾ ਵਿਚ ਹੋਵੇ ਭਾਵੇਂ ਬੇਫ਼ਿਕਰੀ ਵਿਚ, ਪਰ ਇਹ ਸੱਚੇ ਪਿਓ ਦਾ ਪੁਤ ਗੰਭੀਰ ਹਾਥੀ ਵਾਂਗ ਆਪਣੀ ਓਸੇ ਚਾਲ ਨਾਲ ਤੁਰਿਆ ਚਲਿਆ ਜਾਂਦਾਹੈ। ਹਮੀਦਾ ਤੇ ਰਣਜੀਤ ਕੌਰ ਅਜੇ ਸਲਾਹਾਂ ਵਿਚ ਹੀ ਸਨ, ਪਰ ਏਧਰ ਏਸ ਸਮੇਂ ਦੀ ਚਾਲ ਨੇ ਇਕ ਵਰਹਾ ਹੋਰ ਲੰਘਾ ਦਿੱਤਾ।ਰਣਜੀਤ ਕੌਰ ਤਾਂ ਮੁਢਤੋਂ ਹੀ ਸੰਤੋਖਣ ਅਤੇ ਸਹਿਨਸੀਲ ਹੋਣ ਕਰਕੇ ਅਤੇ ਕਈ ਵਾਰੀ fਬਤਾਂ ਦੇ ਡਰਾਉਣੇ ਮੂੰਹ ਦੇਖ ਚੁਕੀ ਹੋਣ ਦੇ ਕਾਰਨ ਦੁੱਖਾਂ ਸੁੱਖਾਂ ਨੂੰ ਸਮ ਕਰਕੇ ਜਾਣਨ ਦੀ ਕੁਝ ਸ਼ਕਤੀ ਰੱਖਦੀ ਸੀ ਅਤੇ