ਪੰਨਾ:ਜ੍ਯੋਤਿਰੁਦਯ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧ ਕਾਂਡ

ਜਯੋਤਿਰੁਦਯ

੧੫

ਤੋੜੀ ਸਭ ਕੰਮਾਂ ਥੋਂ ਵੇਹਲੀਆਂ ਹੁੰਦੀਆਂ।ਤਦ ਕੋਈ ਸੌਂ ਰਹਿੰਦੀ, ਅਰ ਕੋਈ ਆਪਣਾ ਗਹਿਣਾ ਕੱਪੜਾ ਸਵਾਰਨ ਦੇ ਵਿੱਚ ਲਗਦੀ, ਅਰ ਜੁਆਨ ਤੀਮਤਾਂ ਤਾਂ ਆਪਣੇ ਲੰਮੇਂ ਕਾਲੇਵਾਲਾਂ ਨੂੰ ਤੇਲ ਫੁਲੇਲ ਪਾ ਕੇ, ਆਪਣੇ ਹੀ ਖੁੱਲ੍ਹੇ ਲੰਮੇਂ ਕੇਸਾਂ ਦੀਆਂ ਗੁੰਦੀਆਂ ਹੋਈਆਂ ਮੇਢੀਆਂ ਦੇ ਨਾਲ ਬੰਨਦੀਆਂ।ਅਜਿਹੇ ਕਾਲੇ ਲੰਮੇਂ ਕੇਸ ਅੰਗ੍ਰੇਜੀ ਤੀਮੀਆਂ ਦੀ ਤਾਂ ਮਨ ਦੀ ਸਿੱਕ ਦੇ ਅਨੁਸਾਰ ਹਨ।ਛੇ ਬਜਣ ਦੇ ਲਗਭਗ ਹਵਾ ਠੰਡੀ ਹੁੰਦੀ, ਅੱਠ ਨੌ ਬਜੇ ਤਕ ਪਕਾਕੇ ਖਾ ਸਕਦੇ,ਅਰ ਤਦ ਚਾਨਣੀਆਂ ਰਾਤਾਂ ਵਿੱਚ ਤੀਮੀਆਂ ਥੜੇ ਉੱਤੇ ਬੈਠ ਰਹਿੰਦੀਆਂ, ਅਤੇ ਕਦੀ ਕਦੀ ਆਸ ਪਾਸ ਨਗਰ ਥੋਂ ਗੁਆਂਢਣਾਂ ਬੀ ਬੈਠਣ ਨੂੰ ਆ ਜਾਂਦੀਆਂ, ਅਰ ਗੱਲਾਂ ਬਾਤਾਂ, ਜਿਨਾਂ ਵਿੱਚ ਤੀਮੀਆਂ ਬਹੁਤਾ ਰਾਜੀ ਹੁੰਦੀਆਂ ਹਨ, ਬਥੇਰੀਆਂ ਹੁੰਦੀਆਂ, ਅਰ ਵਿੱਚ ਵਿੱਚ ਕਦੀ ਅਪਸਰਾ ਅਰਥਾਤ ਪਰੀਆਂ ਦੀਆਂ ਕਹਾਣੀਆਂ ਬੀ ਕਹੀਆਂ ਜਾਂਦੀਆਂ।ਜਦ ਨੀਂਦਰ ਆਉਣ ਲਗ ਜਾਵੇ, ਤਦ ਇੱਕ ਇੱਕ ਜਣੀ ਸੁਫੇ ਨੂੰ ਜਾਂਦੀ, ਅਰ ਕੱਪੜਿਆਂ ਸਣੇ ਹੀ ਸੁਫੇ ਵਿੱਚ ਸੌਂ ਰਹਿੰਦੀ ਸੀ।ਸਿਆਲ ਦੀ ਰੁੱਤ ਵਿੱਚ ਸੁਫੇ ਨੂੰ ਛੱਡਕੇ ਅੰਦਰਲੀਆਂ ਕੋਠੜੀਆਂ ਵਿੱਚ ਜਾ ਸੌਂਦੀਆਂ ਸਨ, ਏਹ ਅੰਦਰਲੀਆਂ ਕੋਠੜੀਆਂ ਤਖਤਪੋਸ ਅਰਥਾਤ ਕਾਠ ਦੇ ਪਲੰਘਾਂ ਨਾਲ ਸਜੀਆਂ ਹੋਈਆਂ ਸਨ||

ਪਿੰਜਰੇ ਦੇ ਪੰਛੀਆਂ ਦਾ ਜੀਉਣਾ ਇੱਕੋ ਜੇਹਾ ਹੁੰਦਾ ਹੈ।ਪਰ ਹਿੰਦੂ ਤੀਮੀਆਂ ਦਾ ਜੀਉਣਾ ਆਪਣੇ ਸੁਆਮੀ ਦੇ ਘਰ ਵਿੱਚ ਉਨਾਂ ਸਭਨਾਂ ਥੋਂ ਵਧੀਕ ਹੁੰਦਾ ਹੈ।ਜਿੰਨਾਂ ਚਿਰ ਉਹ ਇਆਣ-ਅਵਸਥਾ ਵਿੱਚ ਆਪਣੇ ਪੇਉਕੇ ਘਰ ਰਹਿੰਦੀ ਹੈ, ਓਨਾਂ ਚਿਰ ਤਾਂ ਉਹ ਆਂਢ ਗੁਆਂਢ ਅਰ ਨੇੜੇ ਦੇ ਪਿੰਡ ਵਿੱਚ ਜਾ ਸਕਦੀ ਹੈ, ਅਰ ਆਪਣੇ ਸੁਆਮੀ ਦੇ ਘਰ ਵਿੱਚ ਤਾਂ ਉਹ ਨਿਰਾ ਪੂਰੇ ਪੂਰੇ ਬੰਧੂਏ ਦੀ ਤਰਾਂ