ਪੰਨਾ:ਜ੍ਯੋਤਿਰੁਦਯ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨ ਕਾਂਡ

ਜਯੋਤਿਰੁਦਯ

੨੧

ਮਣੀ ਦੀ ਝੋਲੀ ਵਿੱਚ ਲੁਕ ਜਾਵੇ।ਉਹ ਦੀ ਮਾਂ ਉਸ ਨੂੰ ਬਹੁਤ ਹੀ ਘੁਰਕੇ, ਪਰ ਤਾਰਾਮਣੀ ਉਸ ਨੂੰ ਝੋਲੀ ਵਿੱਚ ਲੁਕਾ ਹੀ ਲਵੇ, ਅਰ ਫੇਰ ਤਾਂ ਪ੍ਰਿਯਨਾਥ ਨੂੰ ਕੋਈ ਕੁਛ ਵੀ ਨਹੀਂ ਕਹਿ ਸਕਦਾ ਸੀ।ਉਸ ਛੋਟੇ ਜਿਹੇ ਮੋਏ ਪਿਉ ਦੇ ਪੁਤ੍ਰ ਨਾਲ ਸੱਭੇ ਪਿਆਰ ਕਰਦੇ ਸੇ।ਪੰਡਿਤ ਹਰ ਛਨਿੱਛਰ ਦੀਆਂ ਤਿਕਾਲਾਂ ਨੂੰ ਜਦ ਘਰ ਆਉਂਦਾ, ਅਤੇ ਜਦ ਆਂਢੀਆਂ ਗੁਆਂਢੀਆਂ ਦੇ ਨਾਲ ਗੱਲ ਬਾਤ ਕਰਨ ਲਈ ਜਾਂਦਾ, ਤਾਂ ਉਸ ਮੁੰਡੇ ਨੂੰ ਕੁਛੜ ਚੁੱਕਕੇ ਆਪਣੇ ਨਾਲ ਹੀ ਲੈ ਜਾਂਦਾ ਹੁੰਦਾ ਸੀ।ਉਹ ਆਪਣੇ ਭਰਾਉ ਨੂੰ ਬੜਾ ਪਿਆਰਾ ਮੰਨਦਾ ਸੀ, ਅਤੇ ਇਸ ਮੁੰਡੇ ਦੇ ਹੋਣ ਕਰਕੇ ਉਹ ਆਪਣੇ ਭਰਾਉ ਨੂੰ ਜੀਉਂਦਾ ਹੀ ਜਾਣਦਾ ਸੀ।ਉਸ ਨੈ ਬਸੰਤ ਨੂੰ ਆਖ ਛੱਡਿਆ ਸੀ, ਜੋ ਇਸ ਛੋਟੇ ਮੁੰਡੇ ਨੂੰ ਮੈਂ ਸਭਨਾਂ ਗੱਲਾਂ ਵਿਚ ਆਪਣੇ ਪੁਤ੍ਰਾਂ ਵਰਗਾ ਜਾਣਾਂਗਾ ,ਅਰ ਉਹ ਹਰ ਗੱਲ ਵਿੱਚ ਮੈ ਨੂੰ ਪ੍ਰੇਮਚੰਦ ਅਰ ਪ੍ਰਿਯਨਾਥ ਵਰਗਾ ਹੀ ਹੈ।ਕੋਈ ਛਨਿੱਛਰ ਅਜਿਹਾ ਨਹੀਂ ਬੀਤਦਾ ਸੀ, ਜਿਸ ਦਿਨ ਪੰਡਿਤ ਉਸ ਮੁੰਡੇ ਦੇ ਲਈ ਕੋਈ ਸੋਹਣਾ ਖਿਡਾਉਣਾ, ਜਾਂ ਲਾਲ ਚਮਕੀਲੇ ਖਿਦੋ, ਜਾਂ ਸੋਹਣਾ ਹਰਿਆ ਤੋਤਾ, ਜਾਂ ਚਿਤ੍ਰ ਬਚਿਤ੍ਰ ਰੰਗੀਲਾ ਮਿੱਟੀ ਦਾ ਘੋੜਾ, ਜਾਂ ਕੱਪੜੇ ਦੀ ਗੁੱਡੀ, ਜਾਂ ਹੋਰ ਹੀ ਕੋਈ ਵਸਤ,ਜੋ ਉਸ ਨੂੰ ਘਰ ਆਉਂਦੀ ਵੇਰੀ ਮਿਲ ਗਈ, ਅਰ ਉਹ ਨਾ ਲਿਆਇਆ ਹੋਵੇ।ਇੱਸੇ ਤਰਾਂ ਛੇ ਮਹੀਨੇ ਬੀਤੇ,ਅਰ ਮੁੰਡੇ ਦੇ ਨਾਉਂ ਰੱਖਣ ਦਾ ਦਿਨ ਆਇਆ, ਇਹ ਬੜੇ ਉਤਸਾਹ ਦਾ ਅਰ ਆਨੰਦ ਦਾ ਦਿਨ ਸੀ।ਇੱਕ ਬ੍ਰਾਹਮਣ ਜੋਤਸ੍ਈ ਸੱਦਿਆ, ਪੰਡਿਤ ਨੈ ਜਨਮ ਦਾ ਦਿਨ ਘੜੀ ਅਰ ਮਹੂਰਤ ਉਹ ਨੂੰ ਦੱਸਿਆ, ਤਦ ਜੋਤਸੀ ਨੈ ਉਸ ਮੁੰਡੇ ਦੀ ਜਨਮ ਕੁੰਡਲੀ ਬਣਾਈ, ਅਰ ਉਹ ਪਤ੍ਰਾ ਪੰਡਿਤ ਦੇ ਹੱਥ ਦਿੱਤਾ, ਕਿੰਉ ਜੋ ਮੁੰਡੇ ਦਾ ਮਾਲਿਕ