ਪੰਨਾ:ਜ੍ਯੋਤਿਰੁਦਯ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪ ਕਾਂਡ

ਜਯੋਤਿਰੁਦਯ

੩੫

ਅਤੇ ਨੀਲੇ ਅਕਾਸ ਦੀ ਝਲਕ, ਸੋਭਾ ਦਿੰਦੀ ਰਹੇ।ਅਰ ਸੂਰਜ ਆੱਥਣ ਦੇ ਵੇਲੇ ਅਕਾਸ ਦੀ ਅਚਰਜ ਸੁੰਦਰਤਾਈ ਕਰਕੇ, ਆਨੰਦ ਦੇ ਨਾਲ ਕੁਛ ਡਰ ਬੀ ਮਿਲਿਆ ਰਹਿੰਦਾ ਸੀ||

ਹਿੰਦੁਸਤਾਨ ਵਿੱਚ ਬਰਸਾਤ ਬੜੀ ਸੁਹਾਉਣੀ ਲਗਦੀ ਹੈ।ਪਰ ਇਸ ਦੀ ਸੁੰਦਰਜਤਾ ਬੜੀ ਛਲਵਾਲੀ ਹੈ, ਦੇਹ ਅਚਰਜ ਰੂਪ ਥੋਂ ਲਿੱਸੀ ਮਾੜੀ ਹੋ ਜਾਂਦੀ,ਚਾਲਾਕੀ, ਬਲ, ਅਰ ਉੱਦਮ ਦੇ ਥਾਂ, ਥਕੇਵਾਂ, ਨਿਬਲਾਈ ਅਰ ਆਲਸ ਆ ਜਾਂਦੇ ਹਨ, ਅਤੇ ਭਿਆਨਕ ਰੋਗ ਪਰਬਲ ਹੁੰਦੇ ਹਨ||

ਇੱਕ ਦਿਨ ਅੱਸੂ ਦੇ ਮਹੀਨੇ ਪਰਭਾਤ ਵੇਲੇ ਜਦ ਹਰੇਸ ਢਾਈਆਂ-ਕੁ ਵਰਿਹਾਂ ਦਾ ਹੋਇਆ ਸੀ,ਉਸ ਦੀ ਮਾਂ ਉਸ ਨੂੰ ਬਲਹੀਣ ਦੇਖ ਦੇਖਕੇ ਬਹੁਤ ਡਰੀ।ਉਹ ਇਧਿੱਰ ਉੱਧਰ ਖੇਡਣ ਨੂੰ ਨਹੀਂ ਜਾ ਸਕਦਾ ਸੀ, ਸਗੋਂ ਉਸ ਦੀ ਝੋਲੀ ਵਿੱਚ ਚਿੰਬੜਦਾ, ਅਰ ਘਾਬਰਦਾ ਰਿਹਾ, ਅਤੇ ਜਦ ਦੁਪਹਿਰਾਂ ਵੇਲੇ ਮੁੰਡੇ ਨੂੰ ਡਾੱਢਾ ਤਾਪ ਆ ਚੜਿਆ,ਤਾਂ ਬਸੰਤ ਵਿਚਾਰੀ ਬਹੁਤ ਹੀ ਡਰ ਗਈ, ਅਰ ਉਸ ਦਾ ਭੋ ਹੋਰ ਬੀ ਵਧ ਗਿਆ।ਉਸ ਦਿਨ ਛਨਿੱਛਰਵਾਰ ਸੀ,ਅਰ ਪੰਡਿਤ ਦਾ ਰਾਹ ਬੜੀ ਉਡੀਕ ਨਾਲ ਪਏ ਤਕਦੇ ਸੇ, ਹਾਇ, ਕਿੰਨੇ ਚਿਰ ਵਿੱਚ ਉਹ ਵੇਲਾ ਬੀਤਦਾ ਸੀ।ਗੱਲ ਕਾਹਦੀ ਪੰਡਿਤ ਆਇਆ,ਅਰ ਉਸ ਨਗਰ ਦੇ ਦੇਸੀ ਵੈਦ ਨੂੰ ਤਾਬੜਤੋੜ ਸੱਦਿਆ।ਵੈਦ ਨੈ ਮੁੰਡੇ ਨੂੰ ਡਿੱਠਾ, ਅਰ ਉਸ ਦੀ ਨਾੜੀ ਬੀ ਦੇਖੀ, ਅਰ ਆਖਿਆ, ਭਈ ਇਸ ਦਾ ਬੁਰਾ ਹਾਲ ਹੈ।ਪਰ ਜੇ ੨੦ ਵੀਹ ਰੁਪਏ ਮੈ ਨੂੰ ਦਿਓ,ਤਾਂ ਮੈਂ ਇਹ ਦੇ ਚੰਗੇ ਕਰਨ ਦੀ ਹਾਮੀ ਭਰਨਾਂ, ਉਸੇ ਪਲ ਉਸ ਨੂੰ ਰੁਪਏ ਦੇ ਦਿੱਤੇ,ਅਤੇ ਉਸ ਨੈ ਕੁਛ ਮੰਝ ਪੜਕੇ ਮੁੰਡੇ ਨੂੰ ਦਵਾ ਦਿੱਤੀ, ਅਤੇ ਅਗਲੇ ਭਲਕ ਸਵੇਰ ਵੇਲੇ ਹੀ ਫੇਰ ਆਉਣ ਦਾ, ਆਖਿਆ।ਪਰ ਅਗਲੇ ਭਲਕ