ਪੰਨਾ:ਜ੍ਯੋਤਿਰੁਦਯ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫ ਕਾਂਡ

ਜਯੋਤਿਰੁਦਯ

੪੫

ਬਸੰਤ ਨੈ ਕਿਹਾ ਹੇ ਪੇਸੀ ਮਾਂ, ਤੂੰ ਉਹ ਨੂੰ ਇੱਥੇ ਆਉਣ ਦਾ ਕੁਛ ਨਹੀਂ ਆਖਿਆ||

ਕੁਮਾਰੀ ਅਰ ਪ੍ਰਸੰਨੂ ਨੈ ਬੀ ਆਖਿਆ, ਜਾਓ, ਉਸ ਮੇਂਮ ਸਾਹਿਬਾ ਨੂੰ ਆਖਣਾ, ਜੋ ਅਸੀਂ ਉਹ ਦੇ ਮਿਲਨ ਲਈ ਉੱਥੇ ਨਹੀਂ ਜਾ ਸਕਦੀਆਂ, ਸੋ ਬੇਨਤੀ ਕਰਨੀ, ਜੋ ਕਿਰਪਾ ਕਰਕੇ ਸਾ ਨੂੰ ਮਿਲ ਜਾਣ||

ਤਾਰਾਮਣੀ ਸਨੇਹਾ ਦੇਣ ਗਈ, ਹੋਰ ਸਭ ਤੀਮੀਆਂ ਬੜੇ ਚਾਉ ਨਾਲ ਠਹਿਰੀਆਂ ਰਹੀਆਂ।ਅੱਧੇ ਘੰਟੇ ਪਿੱਛੇ ਉਹ ਬੀਬੀ ਆਈ, ਬਹੁਤਸਾਰੇ ਮੁੰਡੇ ਕੁੜੀਆਂ ਉਹ ਦੇ ਮਗਰ ਮਗਰ ਸਨ, ਤੀਮੀਆਂ ਨੈ ਆਖਿਆ, ਮੇਂਮਸਾਹਿਬ ਜੀ ਅੰਦਰ ਆਓ, ਅੰਦਰ ਆਓ, ਅਰ ਉਨਾਂ ਨੂੰ ਮਹਿਲਾਂ ਦੇ ਉਪਰ ਸੁਫੇ ਵਿੱਚ ਲੈ ਗਈਆਂਂ।ਕੁਮਾਰੀ ਨੈ ਮੁੰਡਿਆਂ ਨੂੰ ਤਾਂ ਕੁਛ ਰੁੱਖਿਆਂ ਹੋਕੇ ਬਾਹਰ ਕੱਢ ਦਿੱਤਾ, ਪਰ ਬਹੁਤ ਸਾਰੀਆਂ ਤੀਮੀਆਂ ਨੂੰ ਜੋ ਗੁਆਂਢੋਂ ਹੋਕੇ ਪਿੱਛਾਉੜੇ ਦੇ ਰਾਹ ਥਾਣੀਂ ਆਈਆਂ ਸੀਆਂ, ਅੰਦਰ ਸੱਦ ਲਿਆ।ਵੀਹ ਤੀਮੀਆਂ ਬੜੀ ਤੱਕ ਲਾਕੇ ਉਸ ਅੰਗ੍ਰੇਜੀ ਬੀਬੀ ਦੇ ਕੋਲ ਬੈਠੀਆਂ, ਅਰ ਚਹੁੰ ਪੰਜਾਂ ਪਲਾਂ ਵਿੱਚ ਹੀ ਬੀਬੀ ਨੈ ਉਨਾਂ ਦੇ ਮਨਾਂ ਨੂੰ ਮੋਹ ਲਿਆ।ਨਿੱਕੀ ਕਾਮਿਨੀ ਨੂੰ ਉਸ ਨੈ ਬੜੇ ਪਿਆਰ ਨਾਲ ਕੋਲ ਬੈਠਾਲਿਆ, ਅਤੇ ਸਲਾਹਿਆ।ਪ੍ਰਸੰਨੂ ਦੇ ਕੋਈ ਬਾਲ ਨਾ ਹੋਣ ਕਾਰਨ ਉਹ ਬੀਬੀ ਬੜੀ ਉਦਾਸ ਹੋਈ, ਅਤੇ ਜਦ ਬਸੰਤ ਦੇ ਦੁੱਖਾਂ ਦੀ ਕਥਾ ਸੁਣੀ, ਤਾਂ ਉਸ ਬੀਬੀ ਨੈ ਬੜੀ ਦਇਆ ਨਾਲ ਬਸੰਤ ਦੀ ਵੱਲ ਡਿੱਠਾ।ਉਸ ਦੀ ਨਜਰ ਬਸੰਤ ਦੇ ਓਦਰੇ ਹੋਏ ਅੰਤਾਕਰਣ ਦੇ ਅੰਦਰ ਖੁੱਭ ਗਈ||

ਕੁਮਾਰੀ ਅਤੇ ਪ੍ਰਸੰਨੂ ਘੜੀ ਘੜੀ ਉਹ ਨੂੰ ਪੁੱਛਣ ਲੱਗੀਆਂ||