ਪੰਨਾ:ਜ੍ਯੋਤਿਰੁਦਯ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੬ਕਾਂਡ

ਜਯੋਤਿਰੁਦਯ

੫੧

ਲਈ ਉਨਾਂ ਨੈ ਸਭਨਾਂ ਤੀਮਤਾਂ ਨੂੰ ਸੱਦਿਆ, ਅਰ ਜੋ ਕੁਛ ਕਰਨਾ,ਵਿਚਾਰਿਆ ਸੀ, ਉਨਾਂ ਨੂੰ ਆਖ ਸੁਣਾਇਆ।ਪ੍ਰਸੰਨੂ ਕੁਛ ਨਾ ਬੋਲੀ, ਕਿੰਉ ਜੋ ਪੁਤ੍ਰ ਵਿਹੂਣੀਆਂਂ ਤੀਮਤਾਂ ਆਪਣੇ ਭਰਤਿਆਂ ਦੇ ਸਾਮ੍ਹਣੇ ਮੂੰਹ ਢੱਕੀ ਰਖਦੀਆਂ ਹਨ, ਅਤੇ ਉਨਾਂ ਨਾਲ ਬੋਲਦਿਆਂ ਉਨਾਂ ਨੂੰ ਕੋਈ ਨਹੀਂ ਵੇਖਦਾ।ਪੰਡਿਤ ਨੈ ਆਖਿਆ ਕਲਕੱਤੇ ਜਾਕੇ ਇਸ ਗੱਲ ਦੇ ਬਣਾਉਣ ਲਈ ਕਿਸੇ ਵਿਚੋਲੇ ਨੂੰ ਭੇਜਾਂਗੇ।ਤਦ ਉਹ ਚਲੇ ਗਏ, ਅਤੇ ਇਸ ਵੇਲੇ ਤੀਮੀਆਂ ਨੂੰ ਗੱਲਬਾਤ ਕਰਨ ਦਾ ਅਵਸਰ ਮਿਲਿਆ।ਸੋ ਜਿਵੇਂ ਉਹ ਗਏ,ਪ੍ਰਸੰਨੂ ਦੀਆਂ ਅੰਝੂਆਂ ਵਹਿ ਤੁਰੀਆਂ, ਤਦ ਉਹ ਭਰੀ ਪੀਤੀ ਹੋਈ, ਆਪਣੇ ਭਰਤੇ ਦੇ ਉੱਤੇ ਕ੍ਰੋਧ ਦੀ ਅੱਗ ਲੱਗੀ ਵਰਸਾਉਣ,ਉਸ ਵੈਰੀ ਦਾ ਮੇਰੇ ਨਾਲ ਰੱਤੀ ਮੋਹ ਨਹੀਂ, ਹਾਇ, ਮੇਰੇ ਕੇਹੇ ਖੋਟੇ ਕਰਮ ਮੱਥੇ ਉੱਤੇ ਲਿਖੇ ਗਏ, ਪਰਮੇਸੁਰ ਸਭਨੀਂ ਗੱਲੀਂ ਸਮਰਥ ਹੈ, ਮੈ ਨੂੰ ਇੱਕ ਪੁਤ੍ਰ ਕਿੰਉ ਨਹੀਂ ਦਿੰਦਾ, ਅਜਿਹੀਆਂ ਗੱਲਾਂ ਉਹ ਬੋਲ ਦੀ ਗਈ||

ਇਹ ਦੇ ਪਿੱਛੋਂ ਵੀਰਵਾਰ ਨੂੰ ਉਹ ਬੀਬੀ ਆਈ, ਉਸ ਨੈ ਪ੍ਰਸੰਨੂ ਦੇ ਮੂੰਹ ਦੀ ਝਲਕ ਅਨੇਰੇ ਵਿੱਚ ਲੁੱਕੀ ਹੋਈ ਵੇਖੀ, ਅਤੇ ਪੁੱਛਿਆ ਜੋ ਕੀ ਗੱਲ ਹੈ?ਉਸ ਨੈ ਬੀਬੀ ਅੱਗੇ ਸਾਰਾ ਦੁੱਖ ਫਰੋਲਿਆ।ਬੀਬੀ ਨੈ ਆਖਿਆ ਤੈ ਨੂੰ ਬੜਾ ਸੰਕਟ ਹੈ, ਪਰ ਮੈਂ ਤੈ ਨੂੰ ਦੋ ਉਨਾਂ ਮਨੁੱਖਾਂ ਦੀਆਂ ਕਹਾਣੀਆਂ ਸੁਣਾਉਂਦੀ ਹਾਂ, ਜਿਨਾਂ ਦੀਆਂ ਦੋ ਦੋ ਵਹੁਟੀਆਂ ਸੀਆਂ।ਪਹਿਲੇ ਉਸ ਨੈ ਰਾਹੀਲ ਅਤੇ ਲੀਯਾਹ ਦੀ ਕਥਾ ਸੁਣਾਈ।ਜੋ ਕਿਸ ਤਰਾਂ ਰਾਹੀਲ ਤਨੋਂ ਮਨੋਂ ਪੁਤ੍ਰ ਦਾ ਹੋਣਾ ਚਾਹੁੰਦੀ ਸੀ, ਅਤੇ ਜਦ ਉਸ ਦੀ ਭਾਵਨੀ ਪੂਰੀ ਹੋਈ, ਤਦ ਕਿਸ ਤਰਾਂ ਉਸ ਦੀ ਅਵਸਥਾ ਬੀਤੀ।ਫੇਰ ਹੰਨਾ ਅਤੇ ਫੇਨਨਾ ਦੀ ਕਥਾ ਸੁਣਾਈ।ਹੰਨਾ ਦੀ ਬੇਨਤੀ, ਪਰਮੇਸਰੁ ਦਾ ਉਹ ਨੂੰ