ਪੰਨਾ:ਦਲੇਰ ਕੌਰ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੨ )

ਉਮਰ ਦੀਨ-ਜੀ ਦਿਮਾਗ ਕੁਝ ਕੰਮ ਨਹੀਂ ਕਰਦਾ ਕਿ ਕੀ ਕੀਤਾ ਜਾਵੇ? ਐਹ ਦੇਖਾਂ ਮੌਲਾਨਾ ਮੁਹੰਮਦ ਬਖ਼ਸ਼ ਸਾਹਿਬ ਬੈਠੇ ਹੀ ਹਨ, ਏਹਨਾਂ ਨੂੰ ਕਿਉਂ ਨਹੀਂ ਪੁੱਛਦੇ?

ਮੁਹੰਮਦ ਬਖਸ਼-( ਚਿੜ ਕੇ ) ਵੇਖ ਬਈ ਉਮਰ ਦੀਨਾ! ਤੈਨੂੰ ਮੈਂ ਕਿੰਨੀ ਵਾਰੀ ਸਮਝਾਇਆ ਹੈ ਕਿ ਤੂੰ ਮਖੌਲ ਕਰਨ ਵੇਲੇ ਵੇਲਾ ਕੁਵੇਲਾ ਦੇਖ ਲਿਆ ਕਰ!

ਉਮਰ ਦੀਨ-ਬਹੁਤ ਹੱਛਾ, ਮੌਲਾਨਾ ਸਾਹਿਬ!

ਮੁਹੰਮਦ ਬਖ਼ਸ਼-( ਹੋਰ ਖਿਝਕੇ ) ਬਾਬਾ! ਮੈਂ ਬੇਵਕੂਫ ਹੀ ਸਹੀ, ਮੌਲਾਨਾ ਸਾਹਿਬ ਤਾਂ ਆਪ ਹੀ ਹੋ; ਪਰ ਤੁਸੀ ਗੱਲ ਕਰਨ ਵੇਲੇ ਰਤਾ ਵੇਲਾ ਵੇਖ ਲਿਆ ਕਰੋ।

ਉਮਰ ਦੀਨ-ਬਹੁਤ ਅੱਛਾ, ਮੌਲਾਨਾ ਸਾਹਿਬ!

ਮੁਹੰਮਦ ਬਖਸ਼-( ਉੱਠ ਕੇ ਤੇ ਘਸੁੰਨ ਵੱਟ ਕੇ ) ਮੌਲਾਨਾ ਸਾਹਿਬ ਦੇ ਬੱਚੇ, ਤੂੰ ਏਸ ਤਰ੍ਹਾਂ ਟਲਦਾ ਹੀ ਨਹੀਂ? ਮੈਂ ਘਸੁੰਨ ਮਾਰ ਕੇ ਤੇਰਾ ਬੂਥਾ ਭੰਨ ਦਿਆਂਗਾ।

ਉਮਰ ਦੀਨ-ਆਫ਼ ਕੀਜੀਏ, ਮੌਲਾਨਾ ਸਾਹਿਬ!

ਹੁਣ ਤਾਂ ਮੁਹੰਮਦ ਬਖਸ਼ ਤੋਂ ਰਿਹਾ ਨਾ ਗਿਆ, ਅੱਗੇ ਵਧ ਕੇ ਇੱਕ ਘਸੰਨ ਉਮਰਦੀਨ ਦੇ ਮੂੰਹ ਤੇ ਲਾਣਾ ਚਾਹਿਆ, ਪਰ ਨਾਦਰ ਖਾਂ ਨੇ ਰਸਤੇ ਵਿੱਚੋਂ ਹੀ ਫੜ ਲਿਆ ਅਤੇ 'ਬੈਠੀਏ!ਮੌਲਾਨਾ ਸਾਹਿਬ, ਐਡਾ ਗੁੱਸਾ ਨਹੀਂ ਕਰੀਦਾ' ਕਹਿ ਕੇ ਉਸਨੂੰ ਬਿਠਾ ਦਿੱਤਾ। ਮੁਹੰਮਦ ਬਖ਼ਸ਼ ਦੀ ਏਸ ਕਾਰਵਾਈ ਪਰ ਇੱਜ਼ਤਬੇਗ ਉਮਰ ਦੇ ਨਾ ਤੇ ਨਾਦਰ ਖਾਂ ਦੀਆਂ ਹਸਦਿਆਂ ਹਸਦਿਆਂ ਵੱਖੀਆਂ ਪੀੜ ਹੋਣ ਲੱਗ ਪਈਆਂ, ਪਰ ਮੁਹੰਮਦ ਬਖ਼ਸ਼ ਦਾ ਗੁੱਸਾ