ਪੰਨਾ:ਦਲੇਰ ਕੌਰ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੭ )

ਕਿਉਂਕਿ ਬਹਾਦਰ ਸਿੰਘ ਦੀ ਕ੍ਰਿਪਾ ਨਾਲ ਓਹ ਨਾਸਮਾਨ ਪ੍ਰੇਮ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਈ ਹੈ, ਓਸ ਨੂੰ ਪਤਾ ਲੱਗ ਗਿਆ ਹੈ ਕਿ ਨਾਸਮਾਨ ਚੀਜ਼ ਨਾਲ ਕੀਤਾ ਹੋਇਆ ਪ੍ਰੇਮ ਕੱਲਰ ਵਿੱਚ ਬੀਜੇ ਹੋਏ ਬੀਜ ਵਾਂਗ ਨਸ਼ਟ ਹੋ ਜਾਂਦਾ ਹੈ, ਅੱਜ ਓਹ ਸੱਚੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਪੁੱਤ੍ਰੀ ਬਣਨ ਲਈ ਸੱਚੇ ਤੇ ਪਵਿੱਤ੍ਰ ਮਨ ਨਾਲ ਤਿਆਰ ਬੈਠੀ ਹੈ। ਏਧਰ ਸਿੰਘ ਬਹਾਦਰ ਆਪੋ ਵਿੱਚ ਇਸ ਪ੍ਰਕਾਰ ਗੱਲਾਂ ਕਰ ਰਹੇ ਹਨ:-

੧--ਸ਼ੁਕਰ ਹੈ ਕਿ ਬਹਾਦਰ ਸਿੰਘ ਤੇ ਦਲੇਰ ਕੌਰ ਦੋਵੇਂ ਅੱਜ ਸਾਡੇ ਜੱਥੇ ਵਿੱਚ ਦਿਖਾਈ ਦੇ ਰਹੇ ਹਨ।

2--ਭਾਈ ਸਿਦਕ ਦੇ ਬੇੜੇ ਪਾਰ ਹਨ, ਏਹ ਦੰਪਤੀ ਵੀ ਚੋਣਵੇਂ ਸਿਦਕੀਆਂ ਵਿੱਚੋਂ ਹਨ।

੩-ਵਾਹਿਗੁਰੂ ਦਾ ਭਾਣਾ ਦੇਖੋ ਕਿ ਸਿਦਕੀਆਂ ਨੂੰ ਹੀ ਬਹਤੇ ਦੁੱਖ ਵੀ ਆਉਂਦੇ ਹਨ, ਅਸਾਂ ਹੱਟਿਆਂ ਕੱਟਿਆਂ ਨੂੰ ਕੁਝ ਨਹੀਂ ਹੁੰਦਾ।

੨-ਏਹੋ ਹੀ ਤਾਂ ਸਿਦਕ ਦੀ ਨਿਸ਼ਾਨੀ ਹੈ। ਤੂੰ ਵੀ ਤਾਂ ਤਿੰਨ ਵਾਰੀ ਧਰਮ ਪਿੱਛੇ ਤੁਰਕਾਂ ਦੀ ਕੈਦ ਭਗਤ ਚੁੱਕਾ ਹੈ, ਅਜੇ ਕਹਿੰਦਾ ਹੈ ਮੈਨੂੰ ਕੁਝ ਹੁੰਦਾ ਹੀ ਨਹੀਂ?

੩--ਲੈ, ਓਹ ਵੀ ਕੋਈ ਦੁੱਖ ਹੁੰਦੇ ਹਨ? ਏਹ ਤਾਂ ਮਮੂਲੀ ਗੱਲਾਂ ਸਨ, ਦੁੱਖ ਤਾਂ ਵਿਚਾਰੀ ਦਲੇਰ, ਕੌਰ ਤੇ ਬਹਾਦਰ ਸਿੰਘ ਨੇ ਸਹੇ ਹਨ। ਦੇਖੋ ਇਨ੍ਹਾਂ ਦਾ ਸਿਦਕ ਜੀਵਨ ਇੱਕ ਮੁਸਲਮਾਨੀ ਨੂੰ ਨਾਲ ਖਿੱਚ ਲਿਆ ਹੈ।

੪--ਬਈ ਦੱਸ ਏਹ ਜ਼ੈਨਬ ਕੌਣ ਹੈ?

੫--ਕਹਿੰਦੇ ਹਨ ਕਿ ਨਵਾਬ ਇੱਜ਼ਤਬੇਗ ਦੀ