ਪੰਨਾ:ਦਲੇਰ ਕੌਰ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧)

ਨਾ ਲੱਗਾ, ਇਸਦੇ ਪਾਰ ਲੰਘਣ ਲਈ ਵੱਡੇ ਵੱਡੇ ਰਾਜੇ ਮਹਾਰਾਜੇ ਤੇ ਪਾਤਸ਼ਾਹ ਹਜ਼ਾਰਾਂ ਵਰਿਹਾਂ ਤੇ ਲੱਖਾਂ ਰੁਪੱਯਾਂ ਦੀਆਂ ਭੇਟਾਂ ਇਸਦੀ ਭੇਟ ਕਰਦੇ ਰਹੇ, ਹਜ਼ਾਰਾਂ ਪਤਿਬ੍ਰਤਾ ਇਸਤ੍ਰੀਆਂ ਨੇ ਦੁਸ਼ਟਾਂ ਦੇ ਹੱਥੋਂ ਆਪਣਾ ਸਤ ਬਚਾਉਣ ਲਈ ਇਸਦੀ ਗੋਦ ਮੱਲੀ, ਅਰ ਇਸਨੇ ਵੀ ਬੜੀ ਕ੍ਰਿਪਾ-ਦ੍ਰਿਸ਼ਟੀ ਨਾਲ ਉਨ੍ਹਾਂ ਦੇ ਆਤਮਾ ਨੂੰ ਸ੍ਵਰਗ ਲੋਕ ਪੁਚਾ ਕੇ ਉਨ੍ਹਾਂ ਦੀ ਦੇਹ ਨਾਲ ਆਪਣੀ ( ਜਲਚਰ) ਔਲਾਦ ਦੇ ਪੇਟ ਭਰੇ। ਪ੍ਰਸਿੱਧ ਭੰਗੀਆਂ ਦੀ ਤੋਪ ਵੀ ਕਈ ਲੋਕ ਆਖਦੇ ਹਨ ਕਿ ਸਰਕਾਰ ਅੰਗ੍ਰੇਜ਼ੀ ਨੇ ਏਸੇ ਦਰਯਾ ਵਿੱਚ ਗਰਕ ਹੋਈ ਹੋਈ ਕੱਢੀ ਸੀ।

ਮੂਲ ਕੀ ਇਹ ਦਰਯਾ ਹਜ਼ਾਰਾਂ ਗੁਪਤ ਘਟਨਾਵਾਂ ਦੇ ਵਰਤਾਨ ਵਾਲਾ ਹੋਇਆ ਹੈ, ਅੱਜ ਇਹ ਦਰਯਾ ਆਪਣੇ ਤੀਖਣ ਸਭਾਵ ਨੂੰ ਛੱਡਕੇ ਬੜੇ ਸੀਤਲ ਸੁਭਾਵ ਨਾਲ ਮੰਦ ਮੰਦ ਚਾਲ ਚਲ ਰਿਹਾ ਹੈ, ਅਥਾਹ ਜਲ ਦੀ ਚਾਲ ਦੀ ਮੱਧਮ ਅਵਾਜ਼ ਟਿਕੇ ਹੋਏ ਮਨਾਂ ਨੂੰ ਵਧੇਰੇ ਟਿਕਾ ਅਰ ਉਟਕੇ ਹੋਏ ਦਿਲਾਂ ਨੂੰ ਵਧੇਰੇ ਤੜਫਾ ਰਹੀ ਹੈ, ਬਸੰਤ ਰੁੱਤ ਬੀਤ ਗਈ, ਬ੍ਰਿਛਾਂ ਦੇ ਪੱਤੇ ਝੜ ਰਹੇ ਹਨ, ਬੁਲਬੁਲਾਂ ਆਦਿ ਪੰਛੀ ਉਦਾਸ ਚਿਤਾਂ ਨਾਲ ਇਹ ਕਲੇਜੇ ਵਿੰਨਵੇਂ ਦ੍ਰਿਸ਼ਯ ਦੇਖ ਰਹੇ ਹਨ। ਸੰਧਯਾ ਦਾ ਵੇਲਾ ਹੈ, ਦਰਯਾ ਦੇ ਲਹਿੰਦੇ ਪਾਸੇ ਵੱਲ ਲਾਹੌਰੋਂ ਪੰਜ ਕੁ ਮੀਲ ਦੀ ਵਿੱਥ ਪਰ ਦਰਯਾ ਦੇ ਕੰਢੇ ਪੁਰ ਪਾਣੀ ਤੋਂ ਦੋ ਕੁ ਗਜ ਤੇ ਇੱਕ ਇਸਤ੍ਰੀ ਖੜੀ ਹੈ-ਉਮਰ ਪੂਰੀ ਜਵਾਨੀ ਦੀ, ਤੇ ਚਿਹਰੇ ਦੇ ਚਿਹਨ-ਚ੍ਰੱਕਾਂ