ਪੰਨਾ:ਦਲੇਰ ਕੌਰ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੯)

ਸਰਦਾਰ-ਇਸ ਵਿਚ ਕੋਈ ਸੰਦੇਹ ਨਹੀਂ ਕਿ ਤੁਹਾਨੂੰ ਤਕਲੀਫ਼ ਬਹੁਤ ਉਠਾਉਣੀ ਪਈ।

ਬਹਾਦਰ ਸਿੰਘ-ਤੇ ਏਸ ਵਿਚ ਵੀ ਕੋਈ ਸੰਦੇਹ ਨਹੀਂ, ਕਿ ਤੁਹਾਨੂੰ ਵੀ ਮੇਰੀ ਸਹਾਇਤਾ ਕਰਨ ਨਾਲ ਬੜੀ ਖੇਚਲ ਸਹਿਣੀ ਪਈ। ਸਰਦਾਰ ਜੀ, ਜੇਕਰ ਆਪ ਮੈਨੂੰ ਛਡਾਉਣ ਲਈ ਖੇਚਲ ਨਾਂ ਕਰਦੇ ਤਾਂ ਮੈਂ ਤਾਂ ਸੜ ਹੀ ਚੁੱਕਾ ਸਾਂ, ਆਪ ਦੀ ਸਹਾਇਤਾ ਨਾਲ ਮੇਰੀ ਤਾਂ ਜਾਨ ਬਚ ਗਈ, ਪਰ ਮੇਰੇ ਪੰਜ ਵੀਰਾਂ ਦੀਆਂ ਪਵਿੱਤ੍ਰ ਜਾਨਾਂ ਕੁਰਬਾਨ ਹੋ ਗਈਆਂ। ਮੇਰੀ ਇਕ ਨਿਮਾਣੀ ਤੇ ਪੰਥ ਦੇ ਕਿਸੇ ਅਰਥ ਨਾ ਆਉਣ ਵਾਲੀ ਜ਼ਿੰਦਗੀ ਪਿੱਛੇ ਪੰਜ ਪਿਆਰਿਆਂ ਤੇ ਵਡਮੁਲੀਆਂ ਜਾਨਾਂ ਵਾਰੀਆਂ ਗਈਆਂ, ਜਦ ਕਦੀ ਇਹ ਸੋਚ ਮੇਰੇ ਮਨ ਵਿਚ ਆਉਂਦੀ ਹੈ ਤਾਂ ਮੇਰਾ ਕਲੇਜਾ ਕੰਬ ਉੱਠਦਾ ਹੈ।

ਸਰਦਾਰ-ਓਹ, ਐਸਾ ਕਦੀ ਖ਼ਿਆਲ ਤਕ ਨਾਂ ਕਰੋ। ਭਲਾ ਮੈਂ ਆਪ ਪਾਸੋਂ ਇਕ ਗੱਲ ਦਾ ਉਤਰ ਮੰਗਦਾ ਹਾਂ, ਜੇਕਰ ਅੱਜ ਤੁਸੀ ਸੁਣ ਲਵੋ ਕਿ ਫਲਾਣੀ ਥਾਂ ਇਕ ਸਿੰਘ ਵੀਰ ਦੁਸ਼ਟਾਂ ਦੇ ਹੱਥੋਂ ਦੁਖ ਪਾ ਰਿਹਾ ਹੈ ਤਾਂ ਤੁਸੀ ਕੀ ਕਰੋ?

ਬਹਾਦਰ ਸਿੰਘ-ਜੇਕਰ ਓਸਦੀ ਖਲਾਸੀ ਲਈ ਮੇਰੀ ਜਾਨ ਤੱਕ ਵਾਰੀ ਜਾਏ ਤਾਂ ਮੈਂ ਤਾਂ ਬਹੁਤ ਸਸਤੀ ਸਮਝਾਂ।

ਸਰਦਾਰ-ਬੱਸ, ਏਹੋ ਖਿਆਲ ਹਰੇਕ ਸਿੰਘ ਦੇ ਦਿਲ ਵਿਚ ਹੈ ਅਰ ਇਸੇ ਖਿਆਲ ਤੇ ਇਸੇ ਪ੍ਰੇਮ ਤੇ ਭ੍ਰਾਤਾਂ ਭਾਵ ਨੇ ਸਾਨੂੰ ਤੇ ਸਾਰੇ ਜੱਥੇ ਨੂੰ ਮਜਬੂਰ ਕੀਤਾ ਸਤਕ ਅਸੀਂ ਸਤਿਗੁਰੂ ਦੀ ਓਟ ਲੈਕੇ ਤੁਹਾਡੀ ਸਾਰੀ ਨੂੰ